ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਾਈ ਕਮਿਸ਼ਨ ਨੇ ਕੈਨੇਡਾ ਰਹਿੰਦੇ ਭਾਰਤੀਆਂ ਨੂੰ ਕੀਤਾ ਸੁਚੇਤ

ਸ਼ੱਕੀ ਕਾਲ ਜਾਂ ਈਮੇਲ ਆਉਣ ’ਤੇ ਤੁਰੰਤ ਪੁਲੀਸ ਨੂੰ ਸੂਚਿਤ ਕਰਨ ਦੀ ਅਪੀਲ
Advertisement

ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਨਾਂ ’ਤੇ ਇੱਕ ਐਡਵਾਈਜ਼ਰੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਧੋਖਾਧੜੀ ਵਾਲੀਆਂ ਫ਼ੋਨ ਕਾਲਾਂ ਅਤੇ ਈਮੇਲਾਂ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਇਨ੍ਹਾਂ ਕਾਲਾਂ ਵਿੱਚ ਅਕਸਰ ਸਟੱਡੀ ਵੀਜ਼ੇ ’ਤੇ ਕੈਨੇਡਾ ਆਏ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਤੋਂ ਗਲਤ ਵੀਜ਼ੇ, ਧੋਖਾਧੜੀ ਜਾਂ ਕਿਸੇ ਅਪਰਾਧ ਦੇ ਦੋਸ਼ਾਂ ਹੇਠ ਵੱਡੀਆਂ ਰਕਮਾਂ ਦੀ ਮੰਗ ਕੀਤੀ ਜਾਂਦੀ ਹੈ। ਭਾਰਤੀ ਹਾਈ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਉਸ ਵੱਲੋਂ ਅਜਿਹੀ ਕੋਈ ਕਾਲ ਜਾਂ ਈਮੇਲ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਉਹ ਕਿਸੇ ਕੋਲੋਂ ਪੈਸੇ ਜਾਂ ਪਾਸਪੋਰਟ ਮੰਗਦਾ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਜੇ ਕਿਸੇ ਨੂੰ ਅਜਿਹੀ ਕੋਈ ਕਾਲ ਜਾਂ ਈਮੇਲ ਆਉਂਦੀ ਹੈ, ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਹ ਐਡਵਾਈਜ਼ਰੀ ਹਾਈ ਕਮਿਸ਼ਨ ਦੇ ਲੈਟਰ ਪੈਡ ’ਤੇ ਬਿਨਾਂ ਦਸਤਖਤ ਤੋਂ 17 ਜੁਲਾਈ ਨੂੰ ਜਾਰੀ ਹੋਈ ਹੈ। ਇਸ ਦੀ ਪੁਸ਼ਟੀ ਬਾਰੇ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਦਫਤਰ ਵਿੱਚ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।

ਅਜਿਹੀਆਂ ਧੋਖਾਧੜੀ ਵਾਲੀਆਂ ਕਾਲਾਂ ਪੁਰਾਣਾ ਰੁਝਾਨ ਹੈ। ਕਈ ਸਾਲਾਂ ਤੋਂ ਠੱਗ ਵਿਦੇਸ਼ੀ ਨੰਬਰਾਂ ਜਾਂ ਕੈਨੇਡਾ ਦੇ ਵੱਡੇ ਦਫ਼ਤਰਾਂ ਦੇ ਨੰਬਰਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ। ਕਈ ਵਾਰ ਤਾਂ ਉਹ ਘਰ ਦੇ ਮੈਂਬਰ ਬਣ ਕੇ ਵੀ ਫੋਨ ਕਰਦੇ ਹਨ ਅਤੇ ਕਿਸੇ ਅਪਰਾਧ ਵਿੱਚ ਫਸੇ ਹੋਣ ਦਾ ਡਰਾਵਾ ਦੇ ਕੇ ਜ਼ਮਾਨਤ ਲਈ ਪੈਸੇ ਮੰਗਦੇ ਹਨ। ਇਸ ਤਰ੍ਹਾਂ ਹਜ਼ਾਰਾਂ ਲੋਕ, ਜਿਨ੍ਹਾਂ ਵਿੱਚ ਜ਼ਿਆਦਾਤਰ ਬਜ਼ੁਰਗ ਸ਼ਾਮਲ ਹਨ, ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ।

Advertisement

Advertisement