ਹੇਗਸੇਥ ਸੀਤ ਜੰਗ ਦੀ ਮਾਨਸਿਕਤਾ ਨੂੰ ਹੱਲਾਸ਼ੇਰੀ ਦੇ ਰਿਹੈ: ਚੀਨ
ਪੇਈਚਿੰਗ, 1 ਜੂਨ ਚੀਨ ਨੇ ਐਤਵਾਰ ਨੂੰ ਕਿਹਾ ਕਿ ਪੇਈਚਿੰਗ ਨੂੰ ਖ਼ਤਰਾ ਦੱਸਣ ਸਬੰਧੀ ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਦਾ ਬਿਆਨ ਨਿੰਦਣਯੋਗ ਹੈ। ਚੀਨ ਨੇ ਹੇਗਸੇਥ ’ਤੇ ਸੀਤ ਜੰਗ ਦੀ ਮਾਨਸਿਕਤਾ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲਗਾਇਆ। ਹੇਗਸੇਥ ਦੇ ਬਿਆਨ...
Advertisement
ਪੇਈਚਿੰਗ, 1 ਜੂਨ
ਚੀਨ ਨੇ ਐਤਵਾਰ ਨੂੰ ਕਿਹਾ ਕਿ ਪੇਈਚਿੰਗ ਨੂੰ ਖ਼ਤਰਾ ਦੱਸਣ ਸਬੰਧੀ ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਦਾ ਬਿਆਨ ਨਿੰਦਣਯੋਗ ਹੈ। ਚੀਨ ਨੇ ਹੇਗਸੇਥ ’ਤੇ ਸੀਤ ਜੰਗ ਦੀ ਮਾਨਸਿਕਤਾ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲਗਾਇਆ। ਹੇਗਸੇਥ ਦੇ ਬਿਆਨ ਮਗਰੋਂ ਵਾਸ਼ਿੰਗਟਨ ਅਤੇ ਪੇਈਚਿੰਗ ਵਿਚਕਾਰ ਤਣਾਅ ਹੋਰ ਵਧ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹੇਗਸੇਥ ਨੇ ਸ਼ਨਿਚਰਵਾਰ ਨੂੰ ਆਲਮੀ ਸੁਰੱਖਿਆ ਸੰਮੇਲਨ ‘ਸ਼ੰਗਰੀ-ਲਾ ਡਾਇਲਾਗ’ ’ਚ ਪੇਈਚਿੰਗ ’ਤੇ ਅਪਮਾਨਜਨਕ ਦੋਸ਼ ਲਗਾਏ। ਬਿਆਨ ’ਚ ਅਮਰੀਕਾ ’ਤੇ ਖ਼ਿੱਤੇ ’ਚ ਸੰਘਰਸ਼ ਅਤੇ ਟਕਰਾਅ ਨੂੰ ਭੜਕਾਉਣ ਦਾ ਵੀ ਦੋਸ਼ ਲਾਇਆ ਗਿਆ। ਵਿਦੇਸ਼ ਮੰਤਰਾਲੇ ਨੇ ਅਮਰੀਕਾ ਅਤੇ ਸਾਬਕਾ ਸੋਵੀਅਤ ਯੂਨੀਅਨ ਵਿਚਾਲੇ ਦੂਜੀ ਵਿਸ਼ਵ ਜੰਗ ਮਗਰੋਂ ਪੈਦਾ ਹੋਏ ਟਕਰਾਅ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਹੇਗਸੇਥ ਨੇ ਜਾਣਬੁੱਝ ਕੇ ਖ਼ਿੱਤੇ (ਏਸ਼ੀਆ) ਦੇ ਮੁਲਕਾਂ ਵੱਲੋਂ ਸ਼ਾਂਤੀ ਤੇ ਵਿਕਾਸ ਦੇ ਸੱਦੇ ਨੂੰ ਨਜ਼ਰਅੰਦਾਜ਼ ਕੀਤਾ ਅਤੇ ਸ਼ਾਂਤੀ ਦੀ ਬਜਾਏ ਗੁੱਟਾਂ ’ਚ ਟਕਰਾਅ ਲਈ ਠੰਢੀ ਜੰਗ ਦੀ ਮਾਨਸਿਕਤਾ ਨੂੰ ਹੱਲਾਸ਼ੇਰੀ ਦਿੱਤੀ।’’ -ਏਪੀ
Advertisement
Advertisement