DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਗਲੇ 5 ਸਾਲਾ ਵਿਚ ਗਰਮੀ ਹੋਰ ਭਿਆਨਕ ਹੋ ਜਾਵੇਗੀ: ਏਜੰਸੀਆਂ

ਵਾਸ਼ਿੰਗਟਨ, 28 ਮਈ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ ਭਵਿੱਖਬਾਣੀ ਕਰਦਿਆਂ ਆਉਣ ਵਾਲੇ ਸਾਲਾਂ ਤੱਕ ਹੋਰ ਵੀ ਰਿਕਾਰਡ ਤੋੜਨ ਵਾਲੀ ਗਰਮੀ ਲਈ ਤਿਆਰ ਰਹਿਣ ਲਈ ਕਿਹਾ ਹੈ, ਜੋ ਧਰਤੀ ਨੂੰ ਹੋਰ ਵੀ ਖਤਰਨਾਕ ਸੇਕ ਅਤੇ ਅਸੁਵਿਧਾਜਨਕ ਹੱਦਾਂ ਵੱਲ ਲੈ...
  • fb
  • twitter
  • whatsapp
  • whatsapp
Advertisement

ਵਾਸ਼ਿੰਗਟਨ, 28 ਮਈ

ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ ਭਵਿੱਖਬਾਣੀ ਕਰਦਿਆਂ ਆਉਣ ਵਾਲੇ ਸਾਲਾਂ ਤੱਕ ਹੋਰ ਵੀ ਰਿਕਾਰਡ ਤੋੜਨ ਵਾਲੀ ਗਰਮੀ ਲਈ ਤਿਆਰ ਰਹਿਣ ਲਈ ਕਿਹਾ ਹੈ, ਜੋ ਧਰਤੀ ਨੂੰ ਹੋਰ ਵੀ ਖਤਰਨਾਕ ਸੇਕ ਅਤੇ ਅਸੁਵਿਧਾਜਨਕ ਹੱਦਾਂ ਵੱਲ ਲੈ ਜਾਵੇਗੀ। ਵਿਸ਼ਵ ਮੌਸਮ ਵਿਗਿਆਨ ਸੰਗਠਨ ਅਤੇ ਯੂਕੇ ਮੌਸਮ ਵਿਗਿਆਨ ਦਫਤਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਪੰਜ ਸਾਲਾਂ ਦੀ ਭਵਿੱਖਬਾਣੀ ਦੇ ਅਨੁਸਾਰ ਅਗਲੇ ਪੰਜ ਸਾਲਾਂ ਵਿੱਚ ਦੁਨੀਆ ਦੇ ਇੱਕ ਹੋਰ ਸਾਲਾਨਾ ਤਾਪਮਾਨ ਰਿਕਾਰਡ ਨੂੰ ਤੋੜਨ ਦੀ 80 ਫੀਸਦੀ ਸੰਭਾਵਨਾ ਹੈ ਅਤੇ ਹੋਰ ਵੀ ਜ਼ਿਆਦਾ ਸੰਭਾਵਨਾ ਹੈ, ਜਿਸ ਵਿਚ ਦੁਨੀਆ ਮੁੜ 10 ਸਾਲ ਪਹਿਲਾਂ ਨਿਰਧਾਰਤ ਆਲਮੀ ਤਾਪਮਾਨ ਸੀਮਾ ਨੂੰ ਪਾਰ ਕਰ ਜਾਵੇਗੀ।

Advertisement

ਕਾਰਨੇਲ ਯੂਨੀਵਰਸਿਟੀ ਦੇ ਜਲਵਾਯੂ ਵਿਗਿਆਨੀ ਨੈਟਲੀ ਮਹੋਵਾਲਡ(ਜੋ ਗਣਨਾਵਾਂ ਦਾ ਹਿੱਸਾ ਨਹੀਂ ਸਨ) ਨੇ ਕਿਹਾ, ‘‘ਉੱਚ ਆਲਮੀ ਔਸਤ ਤਾਪਮਾਨ ਸੰਖੇਪ ਲੱਗ ਸਕਦਾ ਹੈ, ਪਰ ਇਹ ਅਸਲ ਜੀਵਨ ਵਿੱਚ ਤੇਜ਼ ਤੂਫਾਨ, ਤੇਜ਼ ਵਰਖਾ, ਸੋਕੇ ਦੀ ਉੱਚ ਸੰਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ‘‘ਉੱਚ ਆਲਮੀ ਔਸਤ ਤਾਪਮਾਨ ਦਾ ਭਾਵ ਵਧੇਰੇ ਜਾਨਾਂ ਗੁਆਉਣਾ ਹੈ।’’

ਜੋਹਾਨ ਰੌਕਸਟ੍ਰੋਮ, ਜੋ ਕਿ ਜਰਮਨੀ ਦੇ ਪੋਟਸਡਾਮ ਇੰਸਟੀਟਿਊਟ ਫਾਰ ਕਲਾਈਮੈਟ ਇੰਪੈਕਟ ਰਿਸਰਚ ਦੇ ਡਾਇਰੈਕਟਰ ਹਨ, ਨੇ ਕਿਹਾ ਹੈ ਕਿ ਜਦੋਂ ਧਰਤੀ ਦਾ ਤਾਪਮਾਨ ਹਰ ਦਸਵਾਂ ਡਿਗਰੀ ਵੱਧਦਾ ਹੈ ਤਾਂ ਮਨੁੱਖੀ ਕਾਰਨਾਂ ਨਾਲ ਹੋ ਰਹੀ ਗਲੋਬਲ ਵਾਰਮਿੰਗ ਦੇ ਨਤੀਜੇ ਵਜੋਂ ਅਸੀਂ ਜ਼ਿਆਦਾ ਤਾਪ ਲਹਿਰਾਂ, ਸੋਕਾ, ਹੜ੍ਹ, ਅੱਗਾਂ ਅਤੇ ਮਨੁੱਖੀ ਪ੍ਰੇਰਿਤ ਤੂਫਾਨ ਵਰਗੀਆਂ ਘਟਨਾਵਾਂ ਦਾ ਸਾਹਮਣਾ ਕਰ ਸਕਦੇ ਹਾਂ। ਉਹ ਇਸ ਖੋਜ ਦਾ ਹਿੱਸਾ ਨਹੀਂ ਸਨ।

ਦੋਹਾਂ ਏਜੰਸੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਸ ਦਹਾਕੇ ਦੇ ਅੰਤ ਤੋਂ ਪਹਿਲਾਂ ਸੰਸਾਰ ਦੇ ਸਾਲਾਨਾ ਤਾਪਮਾਨ ਦੇ (ਪੈਰਿਸ ਜਲਵਾਯੂ ਸਮਝੌਤੇ ਦਾ ਟੀਚਾ ਤਾਪਮਾਨ ਹੱਦ) 1.5 ਡਿਗਰੀ ਸੈਲਸੀਅਸ (2.7 ਡਿਗਰੀ ਫੈਰਨਹਾਈਟ) ਤੋਂ ਵੱਧ ਕੇ 2 ਡਿਗਰੀ ਸੈਲਸੀਅਸ (3.6 ਡਿਗਰੀ ਫੈਰਨਹਾਈਟ) ਤੱਕ ਪਹੁੰਚ ਸਕਦਾ ਹੈ, ਜੋ ਕਿ 1800 ਦੇ ਦਹਾਕੇ ਦੇ ਮੱਧ ਤੋਂ ਲੈ ਕੇ ਹੁਣ ਤੱਕ ਦੇ ਤਾਪਮਾਨ ਵਿੱਚ ਵਾਧਾ ਦਰਸਾਉਂਦਾ ਹੈ।

ਅਨੁਮਾਨ ਅਨੁਸਾਰ 86 ਫੀਸਦੀ ਸੰਭਾਵਨਾ ਹੈ ਕਿ ਅਗਲੇ ਪੰਜ ਸਾਲਾਂ ਵਿੱਚੋਂ ਤਾਪਮਾਨ 1.5 ਡਿਗਰੀ ਤੋਂ ਪਾਰ ਜਾਵੇਗਾ। -ਏਪੀ

Advertisement
×