ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਹੀਥਰੋ ਹਵਾਈ ਅੱਡਾ ਬੰਦ

ਲੰਡਨ:  ਇੱਥੇ ਬਿਜਲੀ ਸਬ-ਸਟੇਸ਼ਨ ਵਿਚ ਅੱਗ ਲੱਗਣ ਮਗਰੋਂ ਲੰਡਨ ਦੇ ਇਕ ਹਿੱਸੇ ਵਿਚ ਬਿਜਲੀ ਗੁਲ ਹੋ ਗਈ ਅਤੇ ਹੀਥਰੋ ਹਵਾਈ ਅੱਡਾ ਵੀ ਬੰਦ ਰਿਹਾ। ਬਿਜਲੀ ਬੰਦ ਹੋਣ ਕਾਰਨ ਨਾ ਸਿਰਫ਼ ਹਵਾਈ ਅੱਡੇ ਬਲਕਿ ਹਜ਼ਾਰਾਂ ਘਰਾਂ ਤੇ ਦੁਕਾਨਾਂ ’ਤੇ ਵੀ ਇਸ...
Advertisement

ਲੰਡਨ: 

ਇੱਥੇ ਬਿਜਲੀ ਸਬ-ਸਟੇਸ਼ਨ ਵਿਚ ਅੱਗ ਲੱਗਣ ਮਗਰੋਂ ਲੰਡਨ ਦੇ ਇਕ ਹਿੱਸੇ ਵਿਚ ਬਿਜਲੀ ਗੁਲ ਹੋ ਗਈ ਅਤੇ ਹੀਥਰੋ ਹਵਾਈ ਅੱਡਾ ਵੀ ਬੰਦ ਰਿਹਾ। ਬਿਜਲੀ ਬੰਦ ਹੋਣ ਕਾਰਨ ਨਾ ਸਿਰਫ਼ ਹਵਾਈ ਅੱਡੇ ਬਲਕਿ ਹਜ਼ਾਰਾਂ ਘਰਾਂ ਤੇ ਦੁਕਾਨਾਂ ’ਤੇ ਵੀ ਇਸ ਦਾ ਅਸਰ ਪਿਆ। ਪੱਛਮੀ ਲੰਡਨ ਵਿਚ ਬਿਜਲੀ ਸਬ-ਸਟੇਸ਼ਨ ’ਚ ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਕਰੀਬ 150 ਲੋਕਾਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਹਵਾਈ ਅੱਡੇ ਨੇ ਬਿਆਨ ਵਿਚ ਕਿਹਾ, ‘ਆਪਣੇ ਮੁਸਾਫ਼ਰਾਂ ਤੇ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਡੇ ਕੋਲ ਹੀਥਰੋ ਹਵਾਈ ਅੱਡਾ ਪੂਰੇ ਦਿਨ ਲਈ ਬੰਦ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ।’ ਬਿਆਨ ਅਨੁਸਾਰ, ‘ਆਉਣ ਵਾਲੇ ਦਿਨਾਂ ਵਿੱਚ ਵੀ ਵੱਡੀਆਂ ਰੁਕਾਵਟਾਂ ਆ ਸਕਦੀਆਂ ਹਨ, ਜਦੋਂ ਤੱਕ ਹਵਾਈ ਅੱਡਾ ਮੁੜ ਨਹੀਂ ਖੁੱਲ੍ਹਦਾ ਯਾਤਰੀ ਇਥੇ ਆਉਣ ਤੋਂ ਗੁਰੇਜ਼ ਕਰਨ।’ ਲੰਡਨ ਫਾਇਰ ਬ੍ਰਿਗੇਡ ਨੇ ਕਿਹਾ ਕਿ ਅੱਗ ਬੁਝਾਉਣ ਲਈ 10 ਫਾਇਰ ਇੰਜਣ ਤੇ ਅੱਗ ਬੁਝਾਊ ਦਸਤੇ ਦੇ 70 ਮੈਂਬਰ ਮੌਕੇ ’ਤੇ ਮੌਜੂਦ ਹਨ। -ਏਪੀ

Advertisement

Advertisement