ਗ੍ਰੀਸ: ਕੰਮ ਦੇ ਘੰਟੇ ਵਧਾਉਣ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ: ਸੜਕਾਂ ਤੇ ਹਜ਼ਾਰਾਂ ਲੋਕ; ਰੇਲ ਸੇਵਾਵਾਂ ਠੱਪ
ਇਹ ਕਦਮ ਮਜ਼ਦੂਰਾਂ ਦੇ ਹੱਕਾਂ ਦੇ ਖ਼ਿਲਾਫ਼ : ਸੰਗਠਨ
Advertisement
ਗ੍ਰੀਸ ਵਿੱਚ ਕੰਮ ਦੇ ਘੰਟੇ ਵਧਾਉਣ ਨੂੰ ਲੈ ਕੇ ਹਜ਼ਾਰਾਂ ਕਰਮਚਾਰੀਆਂ, ਅਧਿਆਪਕ ਅਤੇ ਸਮੁੰਦਰੀ ਮਜ਼ਦੂਰਾਂ ਨੇ ਏਥਨਜ਼ ਵਿੱਚ ਸੜਕਾਂ ’ਤੇ ਪ੍ਰਦਰਸ਼ਨ ਕਰਦੇ ਹੋਏ ਇੱਕ ਦਿਨ ਦੀ ਹੜਤਾਲ ਕੀਤੀ। ਇਸ ਹੜਤਾਲ ਕਾਰਨ ਗ੍ਰੀਸ ਦੀਆਂ ਟ੍ਰੇਨਾਂ, ਫੈਰੀਆਂ ਅਤੇ ਟੈਕਸੀ ਸੇਵਾਵਾਂ ਰੁਕ ਗਈਆਂ।
ਇਹ ਹੜਤਾਲ ਗ੍ਰੀਸ ਦੀਆਂ ਸਭ ਤੋਂ ਵੱਡੀਆਂ ਨਿੱਜੀ ਅਤੇ ਸਰਕਾਰੀ ਯੂਨੀਅਨਾਂ ਵੱਲੋਂ ਕਰਵਾਈ ਗਈ ਸੀ। ਉਹ ਸਰਕਾਰ ਦੇ ਉਸ ਕਾਨੂੰਨ ਖ਼ਿਲਾਫ਼ ਹਨ ਜੋ ਨੌਕਰਸ਼ਾਹਾਂ ਨੂੰ ਮਜਦੂਰਾਂ ਤੋਂ ਇੱਕ ਦਿਨ ਵਿੱਚ 8 ਘੰਟਿਆਂ ਦੀ ਬਜਾਏ 13 ਘੰਟੇ ਕੰਮ ਲੈਣ ਦੀ ਆਗਿਆ ਦੇਣ ਦਾ ਯੋਜਨਾ ਬਣਾਉਂਦਾ ਹੈ।
Advertisement
ਇਹ ਕਾਨੂੰਨ ਖਾਸ ਕਰਕੇ ਨਿੱਜੀ ਖੇਤਰ ਦੇ ਕਰਮਚਾਰੀਆਂ ਲਈ ਹੈ, ਜਿਹੜੇ ਇੱਕ ਹੀ ਨੌਕਰੀ ਕਰਦੇ ਹਨ। ਸੰਗਠਨਾ ਦਾ ਕਹਿਣਾ ਹੈ ਕਿ ਇਹ ਕਦਮ ਮਜ਼ਦੂਰਾਂ ਦੇ ਹੱਕਾਂ ਦੇ ਖ਼ਿਲਾਫ਼ ਹੈ ਅਤੇ ਇਸ ਨਾਲ ਕਰਮਚਾਰੀਆਂ ਨੂੰ ਬਹੁਤ ਨੁਕਸਾਨ ਹੋਵੇਗਾ।
Advertisement
Advertisement
×