ਭਾਰਤ ਨਾਲ ਸਹਿਯੋਗ ਦੀਆਂ ਵੱਡੀਆਂ ਸੰਭਾਵਨਾਵਾਂ: ਇਜ਼ਰਾਈਲ
ਇਜ਼ਰਾਈਲ ਦੇ ਸੀਨੀਅਰ ਵਿਦੇਸ਼ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤ ਅਤੇ ਇਜ਼ਰਾਈਲ ਦੇ ਰਿਸ਼ਤੇ ਬਹੁਤ ਮਜ਼ਬੂਤ ਹਨ ਅਤੇ ਹੋਰ ਵੀ ਗੂੜ੍ਹੇ ਹੋ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਨੇ ‘ਇੰਡੀਆ-ਮਿਡਲ ਈਸਟ-ਯੂਰਪ ਇਕਨਾਮਿਕ ਕੌਰੀਡੋਰ ਪ੍ਰਾਜੈਕਟ ਨੂੰ...
Advertisement
ਇਜ਼ਰਾਈਲ ਦੇ ਸੀਨੀਅਰ ਵਿਦੇਸ਼ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤ ਅਤੇ ਇਜ਼ਰਾਈਲ ਦੇ ਰਿਸ਼ਤੇ ਬਹੁਤ ਮਜ਼ਬੂਤ ਹਨ ਅਤੇ ਹੋਰ ਵੀ ਗੂੜ੍ਹੇ ਹੋ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਨੇ ‘ਇੰਡੀਆ-ਮਿਡਲ ਈਸਟ-ਯੂਰਪ ਇਕਨਾਮਿਕ ਕੌਰੀਡੋਰ ਪ੍ਰਾਜੈਕਟ ਨੂੰ ਸ਼ਾਨਦਾਰ ਪਹਿਲਕਦਮੀ ਦੱਸਿਆ, ਜੋ ਖੇਤਰ ਵਿੱਚ ਸਥਿਰਤਾ ਲਿਆ ਸਕਦਾ ਹੈ। ਉਨ੍ਹਾਂ ਭਾਰਤ ਨੂੰ ਅਪੀਲ ਕੀਤੀ ਕਿ ਉਹ ਹਮਾਸ ਨੂੰ ਅਤਿਵਾਦੀ ਸੰਗਠਨ ਐਲਾਨੇ, ਭਾਰਤ ਦੇ ਇਸ ਕਦਮ ਦਾ ਦੁਨੀਆ ਭਰ ਵਿੱਚ ਮਜ਼ਬੂਤ ਸੰਦੇਸ਼ ਜਾਵੇਗਾ। ਦੂਜੇ ਪਾਸੇ, ਇਰਾਨ ਬਾਰੇ ਗੱਲ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਤਹਿਰਾਨ ਹਾਲੇ ਵੀ ‘ਵੱਡਾ ਖ਼ਤਰਾ’ ਹੈ ਅਤੇ ਆਪਣੀ ਅਸਿੱਧੀ ਜੰਗ (ਪ੍ਰੌਕਸੀ ਵਾਰ) ਜਾਰੀ ਰੱਖ ਰਿਹਾ ਹੈ।
Advertisement
Advertisement
×

