ਅਮਰੀਕੀ ਤਕਨਾਲੋਜੀ ਕੰਪਨੀਆਂ ਵੱਲੋਂ ਭਾਰਤੀਆਂ ਨੂੰ ਨੌਕਰੀਆਂ ਦੇਣ ਦੇ ਦਿਨ ਪੁੱਗੇ: ਟਰੰਪ
ਕੰਪਨੀਆਂ ਨੂੰ ਦਿੱਤੀ ਚਿਤਾਵਨੀ; ਅਮਰੀਕੀਆਂ ਨੂੰ ਤਰਜੀਹ ਦੇਣ ਲੲੀ ਕਿਹਾ
Advertisement
ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ’ਚ ਫੈਕਟਰੀਆਂ ਬਣਾਉਣ ਅਤੇ ਭਾਰਤ ’ਚ ਵਰਕਰਾਂ ਨੂੰ ਕੰਮ ’ਤੇ ਰੱਖਣ ਲਈ ਅਮਰੀਕੀ ਟੈੱਕ ਕੰਪਨੀਆਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਟੈੱਕ ਕੰਪਨੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਦਿਨ ਹੁਣ ਪੂਰੇ ਹੋ ਗਏ ਹਨ।
ਟਰੰਪ ਨੇ ਇਹ ਟਿੱਪਣੀਆਂ ਏਆਈ ਸਿਖਰ ਸੰਮੇਲਨ ਦੌਰਾਨ ਕੀਤੀਆਂ ਜਿਥੇ ਉਨ੍ਹਾਂ ਮਸਨੂਈ ਬੌਧਿਕਤਾ (ਏਆਈ) ਨਾਲ ਸਬੰਧਤ ਤਿੰਨ ਹੁਕਮਾਂ ’ਤੇ ਕਾਰਜਕਾਰੀ ਦਸਤਖ਼ਤ ਕੀਤੇ ਜਿਨ੍ਹਾਂ ’ਚੋਂ ਇਕ ਵ੍ਹਾਈਟ ਹਾਊਸ ’ਚ ਏਆਈ ਦੀ ਵਰਤੋਂ ਸਬੰਧੀ ਕਾਰਜ ਯੋਜਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਅਮਰੀਕਾ ਦੀ ਜ਼ਿਆਦਾਤਰ ਤਕਨਾਲੋਜੀ ਸਨਅਤ ‘ਕੱਟੜਪੰਥੀ ਵਿਸ਼ਵੀਕਰਨ’ ਦੀਆਂ ਲੀਹਾਂ ’ਤੇ ਤੁਰਦੀ ਰਹੀ, ਜਿਸ ਕਾਰਨ ਲੱਖਾਂ ਅਮਰੀਕੀ ਇਹ ਮਹਿਸੂਸ ਕਰਦੇ ਰਹੇ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ।
Advertisement
Advertisement
×