ਗਾਜ਼ਾ ਸ਼ਾਂਤੀ ਸਮਝੌਤਾ ਇਤਿਹਾਸਕ ਕਦਮ ਕਰਾਰ
ਭਾਰਤ ਨੇ ਗਾਜ਼ਾ ਸ਼ਾਂਤੀ ਸਮਝੌਤਾ, ਮੱਧ ਪੂਰਬ ’ਚ ਸਥਿਰਤਾ ਵੱਲ ਇਤਿਹਾਸਕ ਕਦਮ ਕਰਾਰ ਦਿੱਤਾ ਹੈ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਮੱਧ ਪੂਰਬ ਦੇ ਹਾਲਾਤ ਬਾਰੇ ਖੁੱਲ੍ਹੀ ਚਰਚਾ ਦੌਰਾਨ ਭਾਰਤ ਦੇ ਪੱਕੇ ਨੁਮਾਇੰਦੇ ਪਰਵਤਨੇਨੀ ਹਰੀਸ਼ ਨੇ ਕਿਹਾ ਕਿ ਦੋ ਰਾਸ਼ਟਰ ਹੱਲ...
Advertisement
ਭਾਰਤ ਨੇ ਗਾਜ਼ਾ ਸ਼ਾਂਤੀ ਸਮਝੌਤਾ, ਮੱਧ ਪੂਰਬ ’ਚ ਸਥਿਰਤਾ ਵੱਲ ਇਤਿਹਾਸਕ ਕਦਮ ਕਰਾਰ ਦਿੱਤਾ ਹੈ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਮੱਧ ਪੂਰਬ ਦੇ ਹਾਲਾਤ ਬਾਰੇ ਖੁੱਲ੍ਹੀ ਚਰਚਾ ਦੌਰਾਨ ਭਾਰਤ ਦੇ ਪੱਕੇ ਨੁਮਾਇੰਦੇ ਪਰਵਤਨੇਨੀ ਹਰੀਸ਼ ਨੇ ਕਿਹਾ ਕਿ ਦੋ ਰਾਸ਼ਟਰ ਹੱਲ ਹੀ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਸ਼ਾਂਤੀ ਸਥਾਪਿਤ ਕਰਨ ਦਾ ਇਕੋ-ਇਕ ਵਿਹਾਰਕ ਰਾਹ ਹੈ। ਉਨ੍ਹਾਂ ਕਿਹਾ, ‘‘ਭਾਰਤ ਚਾਹੁੰਦਾ ਹੈ ਕਿ ਅਪਮਾਨ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਹੈ ਅਤੇ ਟਕਰਾਅ ਕਾਰਨ ਬੇਕਸੂਰ ਨਾਗਰਿਕਾਂ ਦੀ ਜਾਨ ਨਹੀਂ ਜਾਣੀ ਚਾਹੀਦੀ ਹੈ।’’ ਉਨ੍ਹਾਂ ਆਸ ਜਤਾਈ ਕਿ ਸ਼ਰਮ ਅਲ-ਸ਼ੇਖ ’ਚ ਹੋਏ ਸ਼ਾਂਤੀ ਸੰਮੇਲਨ ਕਾਰਨ ਬਣੇ ਹਾਂ-ਪੱਖੀ ਕੂਟਨੀਤਕ ਰਵੱਈਏ ਨਾਲ ਖਿੱਤੇ ’ਚ ਪੱਕੀ ਸ਼ਾਂਤੀ ਦਾ ਰਾਹ ਪੱਧਰਾ ਹੋਵੇਗਾ।
Advertisement
Advertisement
×

