ਡੱਲਾਸ ’ਚ ਭਾਰਤੀ ਮੂਲ ਦੇ ਵਿਅਕਤੀ ਦਾ ਅੰਤਿਮ ਸੰਸਕਾਰ
ਭਾਰਤੀ ਮੂਲ ਦੇ ਮੋਟਲ ਮੈਨੇਜਰ ਚੰਦਰ ਮੌਲੀ ‘ਬੌਬ’ ਨਾਗਮਲੱਈਆ (50) ਦਾ ਅੱਜ ਦੁਪਹਿਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਚੰਦਰਮੌਲੀ ਦੀ ਅਮਰੀਕਾ ਦੇ ਡੱਲਾਸ ’ਚ ਇਸ ਹਫ਼ਤੇ ਹੱਤਿਆ ਕਰ ਦਿੱਤੀ ਗਈ ਸੀ। ਚੰਦਰ ਮੌਲੀ ਨਾਲ ਕੰਮ ਕਰਦੇ ਯੋਰਡਾਨਿਸ ਕੋਬੋਸ-ਮਾਰਟੀਨੇਜ਼ (37) ਨੇ...
Advertisement
ਭਾਰਤੀ ਮੂਲ ਦੇ ਮੋਟਲ ਮੈਨੇਜਰ ਚੰਦਰ ਮੌਲੀ ‘ਬੌਬ’ ਨਾਗਮਲੱਈਆ (50) ਦਾ ਅੱਜ ਦੁਪਹਿਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਚੰਦਰਮੌਲੀ ਦੀ ਅਮਰੀਕਾ ਦੇ ਡੱਲਾਸ ’ਚ ਇਸ ਹਫ਼ਤੇ ਹੱਤਿਆ ਕਰ ਦਿੱਤੀ ਗਈ ਸੀ। ਚੰਦਰ ਮੌਲੀ ਨਾਲ ਕੰਮ ਕਰਦੇ ਯੋਰਡਾਨਿਸ ਕੋਬੋਸ-ਮਾਰਟੀਨੇਜ਼ (37) ਨੇ ਚਾਕੂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਹਮਲੇ ਦੀ ਗਵਾਹ ਉਨ੍ਹਾਂ ਦੀ ਪਤਨੀ ਨਿਸ਼ਾ ਅਤੇ 18 ਸਾਲਾਂ ਦੇ ਪੁੱਤਰ ਗੌਰਵ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਰੀਬ ਦੋ ਲੱਖ ਅਮਰੀਕੀ ਡਾਲਰ ਇਕੱਤਰ ਹੋ ਚੁੱਕੇ ਹਨ। ਇਸ ਰਕਮ ਦੀ ਵਰਤੋਂ ਨਾਗਮਲੱਈਆ ਦੇ ਪੁੱਤਰ ਦੇ ਕਾਲਜ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਲਈ ਕੀਤੀ ਜਾਵੇਗੀ। ਹਿਊਸਟਨ ਸਥਿਤ ਭਾਰਤੀ ਕੌਂਸਲਖਾਨੇ ਵੱਲੋਂ ਮਾਮਲੇ ’ਤੇ ਨਜ਼ਰ ਰੱਖੀ ਜਾ ਰਹੀ ਹੈ। ਕੌਂਸੁਲ ਜਨਰਲ ਡੀਸੀ ਮੰਜੂਨਾਥ ਨੇ ਕਿਹਾ ਕਿ ਕੌਂਸਲਖਾਨੇ ਦੇ ਅਧਿਕਾਰੀ ਪਰਿਵਾਰ ਦੇ ਸੰਪਰਕ ’ਚ ਹਨ। ਇਸ ਘਟਨਾ ਨਾਲ ਭਾਰਤੀ-ਅਮਰੀਕੀ ਭਾਈਚਾਰਾ ਸਦਮੇ ’ਚ ਹੈ।
Advertisement
Advertisement
×