ਫਲਸਤੀਨ ਨੂੰ ਮੁਲਕ ਵਜੋਂ ਮਾਨਤਾ ਦੇਵੇਗਾ ਫਰਾਂਸ: ਮੈਕਰੌਂ
ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਐਲਾਨ ਕੀਤਾ ਹੈ ਕਿ ਫਰਾਂਸ, ਫਲਸਤੀਨ ਨੂੰ ਮੁਲਕ ਵਜੋਂ ਮਾਨਤਾ ਦੇਵੇਗਾ। ਮੈਕਰੌਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਗਾਜ਼ਾ ’ਚ ਭੁੱਖਮਰੀ ਕਾਰਨ ਆਲਮੀ ਪੱਧਰ ’ਤੇ ਰੋਹ ਫੈਲਿਆ ਹੋਇਆ ਹੈ। ਇਜ਼ਰਾਈਲ ਨੇ ਫ਼ੈਸਲੇ ਦੀ...
Advertisement
ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਐਲਾਨ ਕੀਤਾ ਹੈ ਕਿ ਫਰਾਂਸ, ਫਲਸਤੀਨ ਨੂੰ ਮੁਲਕ ਵਜੋਂ ਮਾਨਤਾ ਦੇਵੇਗਾ। ਮੈਕਰੌਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਗਾਜ਼ਾ ’ਚ ਭੁੱਖਮਰੀ ਕਾਰਨ ਆਲਮੀ ਪੱਧਰ ’ਤੇ ਰੋਹ ਫੈਲਿਆ ਹੋਇਆ ਹੈ। ਇਜ਼ਰਾਈਲ ਨੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ ਜਦਕਿ ਫਲਸਤੀਨ ਅਥਾਰਿਟੀ ਨੇ ਇਸ ਦਾ ਸਵਾਗਤ ਕੀਤਾ ਹੈ। ਮੈਕਰੌਂ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਉਹ ਸਤੰਬਰ ’ਚ ਸੰਯੁਕਤ ਰਾਸ਼ਟਰ ਮਹਾਸਭਾ ਵਿਖੇ ਇਸ ਫ਼ੈਸਲੇ ਦਾ ਰਸਮੀ ਤੌਰ ’ਤੇ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਗਾਜ਼ਾ ’ਚ ਜੰਗ ਫੌਰੀ ਰੋਕ ਕੇ ਆਮ ਲੋਕਾਂ ਨੂੰ ਬਚਾਉਣ ਦੀ ਲੋੜ ਹੈ। ਫਲਸਤੀਨ ਨੂੰ ਮਾਨਤਾ ਦੇਣ ਵਾਲਾ ਫਰਾਂਸ ਪੱਛਮ ਦਾ ਵੱਡਾ ਮੁਲਕ ਹੈ।
Advertisement
Advertisement