Khalida Zia ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਸਾਬੋਤਾਜ ਮਾਮਲੇ ’ਚ ਬਰੀ
ਕੋਰਟ ਨੇ ਬੀਐੱਨਪੀ ਮੁਖੀ ਖਿਲਾਫ਼ ਕੋਈ ਸਬੂਤ ਨਾ ਹੋਣ ਦਾ ਦਾਅਵਾ ਕੀਤਾ
Advertisement
ਢਾਕਾ, 22 ਜਨਵਰੀ
ਬੰਗਲਾਦੇਸ਼ ਦੀ ਅਦਾਲਤ ਨੇ ਬੰਗਲਾਦੇਸ਼ ਨੈਸ਼ਨਲ ਪਾਰਟੀ (ਬੀਐਨਪੀ) ਦੀ ਚੇਅਰਪਰਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਨੂੰ 10 ਸਾਲ ਪਹਿਲਾਂ ਦੱਖਣ-ਪੂਰਬੀ ਕੁਮਿਲਾ ਜ਼ਿਲ੍ਹੇ ਵਿੱਚ ਦਾਇਰ ਸਾਬੋਤਾਜ (ਤੋੜ-ਫੋੜ) ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਸਰਕਾਰੀ ਖ਼ਬਰ ਏਜੰਸੀ ਬੀਐੱਸਐੱਸ ਨੇ ਦੱਸਿਆ ਕਿ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕੁਮਿਲਾ ਅਫਰੋਜ਼ਾ ਜੈਸਮੀਨ ਦੀ ਕੋਰਟ ਨੇ ਹੁਕਮ ਸੁਣਾਇਆ ਕਿ 79 ਸਾਲਾ ਜ਼ੀਆ, ਜੋ ਲੰਡਨ ਵਿੱਚ ਜ਼ੇਰੇ ਇਲਾਜ ਹੈ, ਖਿਲਾਫ਼ ਕੋਈ ਸਬੂਤ ਨਹੀਂ ਹੈ। ਅਦਾਲਤ ਨੇ ਕਿਹਾ ਕਿ ਇਹ ਕੇਸ ਸਿਆਸੀ ਆਧਾਰ ਉੱਤੇ ਅਤੇ ਤੰਗ ਪ੍ਰੇਸ਼ਾਨ ਲਈ ਦਰਜ ਕੀਤਾ ਗਿਆ ਸੀ। ਜ਼ੀਆ ਸਣੇ 32 ਲੋਕਾਂ ਖਿਲਾਫ਼ ਵਿਸ਼ੇਸ਼ ਅਧਿਕਾਰ ਕਾਨੂੰਨ 1974 ਤਹਿਤ 25 ਜਨਵਰੀ 2015 ਨੂੰ ਹੜਤਾਲ ਦੌਰਾਨ ਇੱਕ ਕਵਰਡ ਵੈਨ ਨੂੰ ਨੁਕਸਾਨ ਪਹੁੰਚਾਉਣ ਅਤੇ ਅੱਗ ਲਾਉਣ ਦੇ ਮਾਮਲੇ ਵਿੱਚ ਕੁਮਿਲਾ ਦੇ ਚੌਦਗਰਾਮ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ
Advertisement
Advertisement
×