DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਿਬਨਾਨ ਵਿੱਚ ਪੇਜਰਾਂ ’ਚ ਧਮਾਕੇ; ਅੱਠ ਹਲਾਕ

ਜ਼ਖਮੀਆਂ ’ਚ ਇਰਾਨੀ ਰਾਜਦੂਤ ਵੀ ਸ਼ਾਮਲ; ਜ਼ਖ਼ਮੀਆਂ ਦੀ ਗਿਣਤੀ 2750 ਹੋਈ; 200 ਦੀ ਹਾਲਤ ਗੰਭੀਰ
  • fb
  • twitter
  • whatsapp
  • whatsapp
Advertisement

ਬੈਰੂਤ, 17 ਸਤੰਬਰ

ਲਿਬਨਾਨ ਦੇ ਕਈ ਹਿੱਸਿਆਂ ਵਿੱਚ ਅੱਜ ਹਿਜ਼ਬੁੱਲਾ ਲੜਾਕਿਆਂ ਦੇ ਪੇਜਰਾਂ ਵਿਚ ਧਮਾਕੇ ਹੋ ਗਏ ਜਿਸ ਨਾਲ ਅੱਠ ਜਣਿਆਂ ਦੀ ਮੌਤ ਹੋ ਗਈ ਤੇ 2750 ਤੋਂ ਵੱਧ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿਚ ਹਿਜ਼ਬੁੱਲਾ ਲੜਾਕੇ ਤੇ ਇਰਾਨੀ ਰਾਜਦੂਤ ਮੋਜਤਾਬਾ ਅਮਾਨੀ ਵੀ ਸ਼ਾਮਲ ਹਨ। ਸੁਰੱਖਿਆ ਸੂਤਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸੰਚਾਰ ਲਈ ਵਰਤੇ ਜਾਂਦੇ ਪੇਜਰਾਂ ਵਿਚ ਅੱਜ ਵੱਡੀ ਗਿਣਤੀ ਵਿਚ ਧਮਾਕੇ ਹੋ ਗਏ ਜਿਸ ਕਾਰਨ ਹਿਜ਼ਬੁੱਲਾ ਲੜਾਕਿਆਂ ਅਤੇ ਡਾਕਟਰਾਂ ਸਣੇ 2750 ਤੋਂ ਵੱਧ ਲੋਕ ਜ਼ਖਮੀ ਹੋ ਗਏ।

Advertisement

ਸਿਹਤ ਮੰਤਰੀ ਫਿਰਾਸ ਅਬਿਆਦ ਨੇ ਦੱਸਿਆ ਕਿ ਲਿਬਨਾਨ ਵਿੱਚ ਪੇਜਰ ਧਮਾਕਿਆਂ ਵਿੱਚ ਅੱਠ ਲੋਕ ਮਾਰੇ ਗਏ ਅਤੇ 2,750 ਦੇ ਕਰੀਬ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚੋਂ 200 ਦੀ ਹਾਲਤ ਗੰਭੀਰ ਹੈ। ਹਿਜ਼ਬੁੱਲਾ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪੇਜਰਾਂ ਵਿਚ ਧਮਾਕਾ ਹੋਣਾ ਸੁਰੱਖਿਆ ਨਿਯਮਾਂ ਦੀ ਸਭ ਤੋਂ ਵੱਡੀ ਉਲੰਘਣਾ ਹੈ। ਇਹ ਪੇਜਰ ਹਿਜ਼ਬੁਲ ਲੜਾਕਿਆਂ ਦੇ ਹੱਥਾਂ ਵਿਚ ਹੀ ਫਟ ਗਏ। ਇਕ ਹੋਰ ਅਧਿਕਾਰੀ ਨੇ ਮੰਨਿਆ ਕਿ ਇਹ ਇਜ਼ਰਾਈਲੀ ਹਮਲਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਇਰਾਨ ਦੇ ਸਮਰਥਨ ਵਾਲੇ ਹਿਜ਼ਬੁੱਲਾ ਪਿਛਲੇ ਇਕ ਸਾਲ ਤੋਂ ਇਕ ਦੂਜੇ ’ਤੇ ਹਮਲੇ ਕਰ ਰਹੇ ਹਨ। ਇਸ ਸਬੰਧੀ ਇਜ਼ਰਾਇਲੀ ਫੌਜ ਦੇ ਅਧਿਕਾਰੀਆਂ ਨੇ ਧਮਾਕਿਆਂ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਕ ਨਿਊਜ਼ ਏਜੰਸੀ ਨੇ ਆਪਣੇ ਟੈਲੀਗ੍ਰਾਮ ਚੈਨਲ ’ਤੇ ਕਿਹਾ ਕਿ ਲਿਬਨਾਨ ਵਿੱਚ ਇਰਾਨ ਦੇ ਰਾਜਦੂਤ ਮੋਜਤਬਾ ਅਮਾਨੀ ਜ਼ਖਮੀ ਹੋ ਗਏ ਹਨ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਸ ਤੋਂ ਪਹਿਲਾਂ ਹਿਜ਼ਬੁੱਲਾ ਆਗੂ ਹਸਨ ਨਸਰੱਲਾ ਨੇ ਪਹਿਲਾਂ ਸਮੂਹ ਦੇ ਮੈਂਬਰਾਂ ਨੂੰ ਸੈਲਫੋਨ ਨਾ ਰੱਖਣ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਖਦਸ਼ਾ ਜਤਾਇਆ ਸੀ ਕਿ ਇਜ਼ਰਾਈਲ ਵੱਲੋਂ ਉਨ੍ਹਾਂ ਦੀ ਹਰ ਹਰਕਤ ਨੂੰ ਵਾਚਿਆ ਜਾ ਰਿਹਾ ਹੈ ਤੇ ਇਸ ਰਾਹੀਂ ਉਨ੍ਹਾਂ ’ਤੇ ਹਮਲਾ ਕੀਤਾ ਜਾ ਸਕਦਾ ਹੈ। ਲਿਬਨਾਨ ਦੇ ਸਿਹਤ ਮੰਤਰਾਲੇ ਨੇ ਸਾਰੇ ਹਸਪਤਾਲਾਂ ਨੂੰ ਗੰਭੀਰ ਜ਼ਖਮੀਆਂ ਦਾ ਇਲਾਜ ਕਰਨ ਲਈ ਨਿਰਦੇਸ਼ ਦਿੱਤੇ ਹਨ। ਏਪੀ

Advertisement
×