ਕੇਂਦਰੀ ਮਾਸਕੋ ਵਿੱਚ ਅੱਜ ਇੱਕ ਪ੍ਰਮੁੱਖ ਪ੍ਰਚੂਨ ਇਮਾਰਤ prominent retail building ਵਿੱਚ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਨੇ ਇਹ ਜਾਣਕਾਰੀ ਦਿੱਤੀ।ਇਹ ਧਮਾਕਾ Lubyanka Square ’ਤੇ ਸਥਿਤ ਸੈਂਟਰਲ ਚਿਲਡਰਨ ਸਟੋਰ ਸ਼ਾਪਿੰਗ ਮਾਲ Central Children's Store shopping mall ਦੀ ਤੀਜੀ ਮੰਜ਼ਿਲ ’ਤੇ ਹੋਇਆ।ਐਮਰਜੈਂਸੀ ਸੇਵਾਵਾਂ ਨੇ ਕਿਹਾ ਕਿ ਧਮਾਕਾ ਗੈਸ ਸਿਲੰਡਰ ਕਾਰਨ ਹੋਇਆ।ਮਾਸਕੋ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਦੋ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਸ਼ਹਿਰ ਦੇ ਮੇਅਰ ਸਰਗੇਈ ਸੋਬਯਾਨਿਨ (Sergei Sobyanin) ਨੇ ਕਿਹਾ ਕਿ ਇਹ ਘਟਨਾ ਸੰਭਾਵਤ ਤੌਰ ’ਤੇ ਉਪਕਰਣਾਂ ਦੀ ਤਕਨੀਕੀ ਖਰਾਬੀ ਕਾਰਨ ਹੋਈ ਹੈ।ਧਮਾਕੇ ਤੋਂ ਬਾਅਦ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਰੂਸ ਦੀ ਜਾਂਚ ਕਮੇਟੀ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।