ਭਾਰਤ-ਸਿੰਗਾਪੁਰ ਸਬੰਧਾਂ ਦੀ ਵਰ੍ਹੇਗੰਢ ਮੌਕੇ ਪ੍ਰਦਰਸ਼ਨੀ
ਭਾਰਤ ਤੇ ਸਿੰਗਾਪੁਰ ਵਿਚਾਲੇ ਕੂਟਨੀਤਕ ਸਬੰਧਾਂ ਦੀ 60ਵੀਂ ਵਰ੍ਹੇਗੰਢ ਮੌਕੇ ਅੱਜ ਇੱਥੋਂ ਦੇ ਪਾਰਕ ਵਿੱਚ ਸੂਰਜਮੁਖੀ ਦੀ ਪ੍ਰਦਰਸ਼ਨੀ ਲਾਈ ਗਈ। ਸਿੰਗਾਪੁਰ ’ਚ ਭਾਰਤ ਦੇ ਹਾਈ ਕਮਿਸ਼ਨਰ ਡਾ. ਸ਼ਿਲਪਕ ਅੰਬੁਲੇ ਨੇ ਮਰੀਨਾ ਜਲਗਾਹ ਨੇੜੇ ਸਥਿਤ 105 ਹੈਕਟੇਅਰ ’ਚ ਫੈਲੇ ‘ਗਾਰਡਨਜ਼ ਬਾਇ...
Advertisement
ਭਾਰਤ ਤੇ ਸਿੰਗਾਪੁਰ ਵਿਚਾਲੇ ਕੂਟਨੀਤਕ ਸਬੰਧਾਂ ਦੀ 60ਵੀਂ ਵਰ੍ਹੇਗੰਢ ਮੌਕੇ ਅੱਜ ਇੱਥੋਂ ਦੇ ਪਾਰਕ ਵਿੱਚ ਸੂਰਜਮੁਖੀ ਦੀ ਪ੍ਰਦਰਸ਼ਨੀ ਲਾਈ ਗਈ। ਸਿੰਗਾਪੁਰ ’ਚ ਭਾਰਤ ਦੇ ਹਾਈ ਕਮਿਸ਼ਨਰ ਡਾ. ਸ਼ਿਲਪਕ ਅੰਬੁਲੇ ਨੇ ਮਰੀਨਾ ਜਲਗਾਹ ਨੇੜੇ ਸਥਿਤ 105 ਹੈਕਟੇਅਰ ’ਚ ਫੈਲੇ ‘ਗਾਰਡਨਜ਼ ਬਾਇ ਦਿ ਬੇਅ’ ’ਚ ਸੂਰਜਮੁਖੀ ਦੀਆਂ 20 ਕਿਸਮਾਂ ਪੇਸ਼ ਕੀਤੀਆਂ। ਉਨ੍ਹਾਂ ਇਸ ਮੌਕੇ ਕਰਵਾਏ ਸਮਾਗਮ ’ਚ ਕਿਹਾ, ‘‘ਅੱਜ ਅਸੀਂ ਕੁਦਰਤ ਦੇ ਸਭ ਤੋਂ ਖੁਸ਼ਨੁਮਾ ਤੇ ਇਤਿਹਾਸਕ ਫੁੱਲਾਂ ’ਚੋਂ ਇੱਕ ਸੂਰਜਮੁਖੀ ਦਾ ਉਤਸਵ ਮਨਾ ਰਹੇ ਹਾਂ। ‘ਸਨਫਲਾਵਰ ਸਰਪ੍ਰਾਈਜ਼’ ਨਾਂ ਦੀ ਪ੍ਰਦਰਸ਼ਨੀ ’ਚ ਅਸੀਂ ਸੂਰਜਮੁਖੀ ਦੀਆਂ ਵੱਖ-ਵੱਖ ਕਿਸਮਾਂ ਦੇਖ ਰਹੇ ਹਾਂ ਜਿਨ੍ਹਾਂ ਨੂੰ ਪਿਆਰ ਨਾਲ ਉਗਾਇਆ ਗਿਆ ਤੇ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ ਹੈ।’’ ਇਸ ਪ੍ਰਦਰਸ਼ਨੀ ’ਚ ਜੈਪਰ ਦੀਆਂ ਇਤਿਹਾਸਕ ਇਮਾਰਤਾਂ ਦੇ ਮਾਡਲ ਵੀ ਪੇਸ਼ ਕੀਤੇ ਗਏ।
Advertisement
Advertisement
×