Advertisement
ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਸਵਾਤ ਤੋਂ ਤਕਸ਼ਿਲਾ ਤੱਕ ਫੈਲੇ ਖੇਤਰ ਵਿੱਚ ਚੱਲ ਰਹੀ ਖੁਦਾਈ ਦੌਰਾਨ ਅੱਠ ਪ੍ਰਾਚੀਨ ਸਥਾਨ ਲੱਭੇ ਹਨ। ਇਤਾਲਵੀ ਪੁਰਾਤੱਤਵ ਵਿਗਿਆਨੀਆਂ ਨੇ ਖੈਬਰ ਪਖ਼ਤੂਨਖਵਾ ਪੁਰਾਤੱਤਵ ਡਾਇਰੈਕਟੋਰੇਟ ਦੇ ਸਹਿਯੋਗ ਨਾਲ ਇਨ੍ਹਾਂ ਪ੍ਰਾਚੀਨ ਥਾਵਾਂ ਨੂੰ ਲੱਭਿਆ ਹੈ। ਸਵਾਤ ਦੇ ਬਾਰੀਕੋਟ ਵਿੱਚ ਲਗਪਗ 1,200 ਸਾਲ ਪੁਰਾਣੇ ਇੱਕ ਛੋਟੇ ਮੰਦਰ ਦੇ ਅਵਸ਼ੇਸ਼ ਲੱਭੇ ਹਨ ਜੋ ਇਸ ਖੇਤਰ ਦੀ ਸੱਭਿਆਚਾਰਕ ਅਤੇ ਸੱਭਿਅਤਾ ਦੀ ਵਿਰਾਸਤ ਦਾ ਦੁਰਲੱਭ ਪ੍ਰਮਾਣ ਹਨ। ਇਤਾਲਵੀ ਪੁਰਾਤੱਤਵ ਮਿਸ਼ਨ ਦੇ ਡਾਇਰੈਕਟਰ ਡਾ. ਲੂਕਾ ਨੇ ਦੱਸਿਆ ਕਿ ਬਾਰੀਕੋਟ ਵਿੱਚ ਖੁਦਾਈ ਦੌਰਾਨ ਛੋਟੇ ਮੰਦਰ ਦੇ ਅਵਸ਼ੇਸ਼ ਮਿਲੇ ਹਨ। ਮੰਦਰ ਅਤੇ ਆਲੇ-ਦੁਆਲੇ ਦੀਆਂ ਪੁਰਾਤੱਤਵ ਪਰਤਾਂ ਦੇ ਚਾਰੇ ਪਾਸੇ ਇੱਕ ਸੁਰੱਖਿਆਤਮਕ ‘ਬਫਰ ਜ਼ੋਨ’ ਸਥਾਪਤ ਕਰਨ ਲਈ ਖੁਦਾਈ ਦਾ ਘੇਰਾ ਸਵਾਤ ਨਦੀ ਵੱਲ ਵਧਾਇਆ ਗਿਆ ਹੈ। ਸ਼ੁਰੂਆਤੀ ਅਧਿਐਨ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਇਹ ਸਥਾਨ ਪੂਰਵ-ਇਤਿਹਾਸਕ ਕਾਲ ਤੋਂ ਇਸਲਾਮੀ ਕਾਲ ਤੱਕ ਲਗਾਤਾਰ ਵਸੇ ਹੋਏ ਸਨ।
Advertisement
Advertisement
Advertisement
×

