Easter ceasefire ਰੂਸ-ਯੂਕਰੇਨ ਜੰਗ: ਪੂਤਿਨ ਵੱਲੋਂ ਈਸਟਰ ਦੌਰਾਨ ਅੰਸ਼ਿਕ ਜੰਗਬੰਦੀ ਦਾ ਐਲਾਨ
ਯੂਕਰੇਨ ਨੂੰ ਵੀ ਜਵਾਬ ਦੇਣ ਲਈ ਕਿਹਾ
Advertisement
ਮਾਸਕੋ, 19 ਅਪਰੈਲ
Russian President Vladimir Putin announces Easter ceasefire in Ukraine ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਯੂਕਰੇਨ ਨਾਲ ਈਸਟਰ ਜੰਗਬੰਦੀ ਦਾ ਐਲਾਨ ਕੀਤਾ ਹੈ। ਉਨ੍ਹਾਂ ਜੰਗਬੰਦੀ ਦਾ ਐਲਾਨ ਕਰਦਿਆਂ ਕੀਵ ਨੂੰ ਵੀ ਇਸ ਬਾਰੇ ਜਵਾਬ ਦੇਣ ਲਈ ਕਿਹਾ ਹੈ। ਪੂਤਿਨ ਨੇ ਇਹ ਐਲਾਨ ਚੀਫ਼ ਆਫ਼ ਜਨਰਲ ਸਟਾਫ਼ ਜਨਰਲ ਗੇਰਾਸਿਮੋਵ ਨਾਲ ਮੀਟਿੰਗ ਤੋਂ ਬਾਅਦ ਕੀਤਾ। ਇਹ ਜਾਣਕਾਰੀ ਕਰੈਮਲਿਨ ਨੇ ਸਾਂਝੀ ਕਰਦਿਆਂ ਦੱਸਿਆ ਇਹ ਜੰਗਬੰਦੀ ਮਾਸਕੋ ਦੇ ਸਮੇਂ ਅਨੁਸਾਰ ਸ਼ਾਮ ਛੇ ਵਜੇ ਤੇ ਭਾਰਤੀ ਸਮੇਂ ਅਨੁਸਾਰ ਰਾਤ ਸਾਢੇ ਅੱਠ ਵਜੇ ਤੋਂ ਸੰਡੇ ਈਸਟਰ ਤਕ ਰਾਤ ਵੇਲੇ ਤੇ ਭਾਰਤੀ ਸਮੇਂ ਅਨੁਸਾਰ ਅਗਲੇ ਦਿਨ ਢਾਈ ਵਜੇ ਤਕ ਲਾਗੂ ਰਹੇਗੀ।
Advertisement
Advertisement
×