DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

earthquake: ਡਬਲਿਊਐੱਚਓ ਵੱਲੋਂ ਮਿਆਂਮਾਰ ਵਿੱਚ ਭੂਚਾਲ ਤੋਂ ਬਾਅਦ ਬਿਮਾਰੀਆਂ ਫੈਲਣ ਦੀ ਚਿਤਾਵਨੀ

ਜੇਨੇਵਾ (ਸਵਿਟਜ਼ਰਲੈਂਡ), 1 ਅਪਰੈਲ WHO warns of disease outbreak risk following Myanmar: ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਮਿਆਂਮਾਰ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਤੋਂ ਬਾਅਦ ਮਲੇਰੀਆ, ਡੇਂਗੂ ਬੁਖਾਰ ਅਤੇ ਹੈਪੇਟਾਈਟਸ ਵਰਗੀਆਂ ਬਿਮਾਰੀਆਂ ਦੇ ਸੰਭਾਵੀ ਫੈਲਣ ਬਾਰੇ ਚਿਤਾਵਨੀ ਜਾਰੀ ਕੀਤੀ...
  • fb
  • twitter
  • whatsapp
  • whatsapp
featured-img featured-img
ਮਾਂਡਲੇ ’ਚ ਮਲਬੇ ਹੇਠੋਂ ਇੱਕ ਵਿਅਕਤੀ ਨੂੰ ਕੱਢ ਕੇ ਲਿਜਾਂਦੇ ਹੋਏ ਰਾਹਤ ਕਾਮੇ। -ਫੋਟੋ: ਰਾਇਟਰਜ਼
Advertisement

ਜੇਨੇਵਾ (ਸਵਿਟਜ਼ਰਲੈਂਡ), 1 ਅਪਰੈਲ

WHO warns of disease outbreak risk following Myanmar: ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਮਿਆਂਮਾਰ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਤੋਂ ਬਾਅਦ ਮਲੇਰੀਆ, ਡੇਂਗੂ ਬੁਖਾਰ ਅਤੇ ਹੈਪੇਟਾਈਟਸ ਵਰਗੀਆਂ ਬਿਮਾਰੀਆਂ ਦੇ ਸੰਭਾਵੀ ਫੈਲਣ ਬਾਰੇ ਚਿਤਾਵਨੀ ਜਾਰੀ ਕੀਤੀ ਹੈ ਜਿਸ ਵਿੱਚ ਪਾਣੀ ਅਤੇ ਸੈਨੀਟੇਸ਼ਨ ਬੁਨਿਆਦੀ ਢਾਂਚੇ ਨੂੰ ਨੁਕਸਾਨ ਅਤੇ ਸਾਫ਼ ਪਾਣੀ ਤੱਕ ਸੀਮਤ ਪਹੁੰਚ ਦਾ ਹਵਾਲਾ ਦਿੱਤਾ ਗਿਆ ਹੈ।

Advertisement

ਮਿਆਂਮਾਰ ਵਿੱਚ ਸੰਸਥਾ ਦੇ ਅਧਿਕਾਰੀ ਤੁਸ਼ਾਰਾ ਫਰਨਾਂਡੋ ਨੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਵੀਡੀਓ ਰਾਹੀਂ ਗੱਲ ਕਰਦਿਆਂ ਕਿਹਾ ਕਿ ਹਸਪਤਾਲਾਂ ਵਿਚ ਬਹੁਤ ਜ਼ਿਆਦਾ ਭੀੜ ਵਧ ਗਈ ਹੈ ਤੇ ਇੱਥੇ ਲੋੜ ਅਨੁਸਾਰ ਡਾਕਟਰ ਨਹੀਂ ਹਨ, ਬਿਜਲੀ ਅਤੇ ਬਾਲਣ ਦੀ ਘਾਟ ਸੰਕਟ ਨੂੰ ਹੋਰ ਵਧਾ ਰਹੀ ਹੈ।

ਉਨ੍ਹਾਂ ਗਰਭਵਤੀ ਔਰਤਾਂ, ਬੱਚਿਆਂ ਅਤੇ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਜੂਝਣ ਵਾਲਿਆਂ ਨੂੰ ਸਮੇਂ ਸਿਰ ਡਾਕਟਰੀ ਸਹੂਲਤਾਂ ਨਾ ਮਿਲਣ ’ਤੇ ਚਿੰਤਾ ਪ੍ਰਗਟ ਕੀਤੀ। ਡਬਲਿਊਐੱਚਓ ਇਸ ਵੇਲੇ ਹਸਪਤਾਲਾਂ ਅਤੇ ਸਿਹਤ ਸੰਭਾਲ ਸਹੂਲਤਾਂ ਦੀ ਸਥਿਤੀ ਦਾ ਮੁਲਾਂਕਣ ਕਰ ਰਿਹਾ ਹੈ।

Advertisement
×