Advertisement
ਕਾਠਮੰਡੂ, 4 ਫਰਵਰੀ
ਪੱਛਮੀ ਨੇਪਾਲ ਦੇ ਦਾਲੇਖ ਜ਼ਿਲ੍ਹੇ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਪੈਮਾਨੇ ’ਤੇ ਤੀਬਰਤਾ 4.4 ਦਰਜ ਕੀਤੀ ਗਈ।
Advertisement
ਹਾਲਾਂਕਿ ਇਸ ਨਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਕੌਮੀ ਭੂਚਾਲ ਕੇਂਦਰ ਅਨੁਸਾਰ 4.4 ਤੀਬਰਤਾ ਦੇ ਭੂਚਾਲ ਦਾ ਕੇਂਦਰ ਦਾਲੇਖ ਜ਼ਿਲੇ ਦੇ ਤੋਲੀਜਾਇਸੀ ਨੇੜੇ ਸੀ ਤੇ ਇਹ ਝਟਕੇ ਨੇੜਲੇ ਜ਼ਿਲ੍ਹਿਆਂ ਅਛਮ, ਕਾਲੀਕੋਟ ਅਤੇ ਸੁਰਖੇਤ ਵਿੱਚ ਵੀ ਮਹਿਸੂਸ ਕੀਤੇ ਗਏ। ਇਹ ਜਾਣਕਾਰੀ ਮਿਲੀ ਹੈ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ 5:20 ਵਜੇ ਆਇਆ। ਨੇਪਾਲ ਦੁਨੀਆ ਦੇ ਸਭ ਤੋਂ ਵੱਧ ਸਰਗਰਮ ਜ਼ੋਨਾਂ (ਭੂਚਾਲ ਜ਼ੋਨ IV ਅਤੇ V) ਵਿੱਚ ਸਥਿਤ ਹੈ। ਇਸ ਹਿਮਾਲੀਅਨ ਖੇਤਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤੀਬਰਤਾ ਵਾਲਾ ਭੂਚਾਲ ਸਾਲ 2015 ਵਿੱਚ ਆਇਆ ਸੀ ਜਿਸ ਦੀ ਤੀਬਰਤਾ 7.8 ਦਰਜ ਕੀਤੀ ਗਈ ਸੀ ਤੇ ਇਸ ਭੂਚਾਲ ਵਿੱਚ 9,000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਦਸ ਲੱਖ ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ। ਪੀਟੀਆਈ
Advertisement
×