Earthquake: ਜਾਪਾਨ ਦੇ ਇਬਾਰਾਕੀ ਵਿੱਚ ਭੂਚਾਲ; ਰਿਕਟਰ ਸਕੇਲ ’ਤੇ ਤੀਬਰਤਾ 4.3
ਟੋਕੀਓ, 4 ਦਸੰਬਰ 4.3-magnitude quake hits Japan: ਜਾਪਾਨ ਦੇ ਇਬਾਰਾਕੀ ਪ੍ਰੀਫੈਕਚਰ ’ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਰਿਕਟਰ ਸਕੇਲ ’ਤੇ ਤੀਬਰਤਾ 4.3 ਮਾਪੀ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇਐੱਮਏ) ਅਨੁਸਾਰ ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ...
Advertisement
ਟੋਕੀਓ, 4 ਦਸੰਬਰ
4.3-magnitude quake hits Japan: ਜਾਪਾਨ ਦੇ ਇਬਾਰਾਕੀ ਪ੍ਰੀਫੈਕਚਰ ’ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਰਿਕਟਰ ਸਕੇਲ ’ਤੇ ਤੀਬਰਤਾ 4.3 ਮਾਪੀ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇਐੱਮਏ) ਅਨੁਸਾਰ ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ 7:11 ਵਜੇ ਆਇਆ ਜਿਸ ਦੀ ਡੂੰਘਾਈ 50 ਕਿਲੋਮੀਟਰ ਸੀ। ਟੋਕੀਓ ਸਿਨਹੂਆ ਨਿਊਜ਼ ਏਜੰਸੀ ਅਨੁਸਾਰ ਟੋਕੀਓ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ 36.1 ਡਿਗਰੀ ਉੱਤਰ ਅਤੇ 139.9 ਡਿਗਰੀ ਪੂਰਬ ਵਿਚਕਾਰ ਸੀ।
Advertisement
ਇਸ ਤੋਂ ਪਹਿਲਾਂ 26 ਨਵੰਬਰ ਨੂੰ ਜਾਪਾਨ ਦੇ ਇਸ਼ੀਕਾਵਾ ’ਚ 6.4 ਤੀਬਰਤਾ ਵਾਲਾ ਭੂਚਾਲ ਆਇਆ ਸੀ। ਇਹ ਭੂਚਾਲ ਰਾਤ 10:47 ਵਜੇ ਆਇਆ ਸੀ।
Advertisement
×