ਯੂਕਰੇਨ ’ਤੇ ਡਰੋਨ ਹਮਲਾ; ਤਿੰਨ ਮੌਤਾਂ
ਇੱਥੇ ਪੂਰਬੀ ਯੂਕਰੇਨ ’ਚ ਦਨੀਪਰੋ ਸ਼ਹਿਰ ’ਚ ਵੱਡੇ ਤੜਕੇ ਰੂਸ ਵੱਲੋਂ ਬਿਜਲੀ ਦੇ ਟਾਵਰ ’ਤੇ ਕੀਤੇ ਡਰੋਨ ਹਮਲੇ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 12 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਇਹ ਹਮਲਾ ਇੱਥੋਂ ਦੇ...
Advertisement
ਇੱਥੇ ਪੂਰਬੀ ਯੂਕਰੇਨ ’ਚ ਦਨੀਪਰੋ ਸ਼ਹਿਰ ’ਚ ਵੱਡੇ ਤੜਕੇ ਰੂਸ ਵੱਲੋਂ ਬਿਜਲੀ ਦੇ ਟਾਵਰ ’ਤੇ ਕੀਤੇ ਡਰੋਨ ਹਮਲੇ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 12 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਇਹ ਹਮਲਾ ਇੱਥੋਂ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੇ ਮੱਦੇਨਜ਼ਰ ਕੀਤਾ ਹੈ।
ਖਾਰਕੀਵ ਵਿੱਚ ਬਿਜਲੀ ਵਿਭਾਗ ਦਾ ਮੁਲਾਜ਼ਮ ਵੀ ਮਾਰਿਆ ਗਿਆ ਹੈ। ਰੂਸ ਨੇ ਕੁੱਲ 458 ਡਰੋਨ ਤੇ 45 ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਵਿੱਚ 32 ਬੈਲਿਸਟਿਕ ਮਿਜ਼ਾਈਲਾਂ ਸ਼ਾਮਲ ਹਨ। ਯੂਕਰੇਨੀ ਹਵਾਈ ਫ਼ੌਜ ਨੇ 406 ਡਰੋਨ ਤੇ ਨੌਂ ਮਿਜ਼ਾਈਲਾਂ ਨੂੰ ਨਸ਼ਟ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ 25 ਥਾਵਾਂ ’ਤੇ ਹਮਲੇ ਕੀਤੇ ਗਏ ਹਨ। ਦਨੀਪਰੋ ਵਿੱਚ ਨੌਂ ਮੰਜ਼ਿਲਾ ਇਮਾਰਤ ਨੂੰ ਵੀ ਅੱਗ ਲੱਗ ਗਈ ਜਿਸ ਨਾਲ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਬਚਾਅ ਕਰਮਚਾਰੀਆਂ ਨੂੰ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਤੇ ਜ਼ਖਮੀਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ।
Advertisement
Advertisement
Advertisement
×

