DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Doug Ford: ਡੱਗ ਫੋਰਡ ਓਨਟਾਰੀਓ ਦੇ ਪ੍ਰੀਮੀਅਰ ਵਜੋਂ ਮੁੜ ਚੋਣ ਜਿੱਤੀ

Doug Ford reelected as Ontario's premier
  • fb
  • twitter
  • whatsapp
  • whatsapp
featured-img featured-img
ਫੋਟੋ ਰਾਈਟਰਜ਼
Advertisement

ਵੈਨਕੂਵਰ, 28 ਫਰਵਰੀ

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀਰਵਾਰ ਨੂੰ ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਦੀ ਅਗਵਾਈ ਕਰਨ ਲਈ ਮੁੜ ਚੋਣ ਜਿੱਤ ਲਈ ਹੈ, ਜਿਸ ਨਾਲ ਲੋਕਾਂ ਵੱਲੋਂ ਉਸ ਨੂੰ ਇਹ ਫਤਵਾ ਦਿੱਤਾ ਗਿਆ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੀਆਂ ਟੈਰੀਫਾਂ ਦੀਆਂ ਧਮਕੀਆਂ ਨਾਲ ਲੜਨਾ ਚਾਹੁੰਦੇ ਹਨ।

Advertisement

ਫੋਰਡ ਨੇ ਟੋਰਾਂਟੋ ਕਨਵੈਨਸ਼ਨ ਸੈਂਟਰ ਵਿੱਚ ਸੰਬੋਧਨ ਕਰਦਿਆਂ ਕਿਹਾ, “ਉਹ(ਟਰੰਪ) ਸੋਚਦਾ ਹੈ ਕਿ ਉਹ ਵੰਡ ਸਕਦਾ ਹੈ ਅਤੇ ਜਿੱਤ ਸਕਦਾ ਹੈ। ਟਰੰਪ ਨਹੀਂ ਜਾਣਦੇ ਕਿ ਅਸੀਂ ਕੀ ਜਾਣਦੇ ਹਾਂ। “ਮੈਨੂੰ ਸਪੱਸ਼ਟ ਕਰਨ ਦਿਓ, ਕੈਨੇਡਾ ਕਦੇ ਵੀ 51ਵਾਂ ਰਾਜ ਨਹੀਂ ਬਣੇਗਾ। ਕੈਨੇਡਾ ਵਿਕਰੀ ਲਈ ਨਹੀਂ ਹੈ।’’

ਓਨਟਾਰੀਓ ਦੀਆਂ ਚੋਣਾਂ ਦੇ ਅਣਅਧਿਕਾਰਤ ਨਤੀਜਿਆਂ ਨੇ ਦਿਖਾਇਆ ਕਿ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਬਹੁਮਤ ਜਿੱਤੇਗੀ, ਜਿਸ ਨਾਲ ਉਸਨੂੰ ਪ੍ਰੀਮੀਅਰ ਦੇ ਤੌਰ ’ਤੇ ਤੀਜਾ ਕਾਰਜਕਾਲ ਮਿਲੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਜਿਸ ਦੀ ਲਿਬਰਲ ਪਾਰਟੀ 9 ਮਾਰਚ ਨੂੰ ਨਵਾਂ ਨੇਤਾ ਚੁਣੇਗੀ, ਨੇ ਫੋਰਡ ਨੂੰ ਉਸਦੀ ਜਿੱਤ ’ਤੇ ਵਧਾਈ ਦਿੱਤੀ। ਟਰੂਡੋ ਨੇ ਇੱਕ ਬਿਆਨ ਵਿੱਚ ਕਿਹਾ, “ਇਸ ਨਾਜ਼ੁਕ ਸਮੇਂ ਵਿੱਚ, ਸਾਨੂੰ ਕੈਨੇਡੀਅਨ ਹਿੱਤਾਂ, ਕਾਮਿਆਂ ਅਤੇ ਕਾਰੋਬਾਰਾਂ ਦੀ ਰੱਖਿਆ ਕਰਨ ਅਤੇ ਆਪਣੀ ਆਰਥਿਕਤਾ ਨੂੰ ਵਧਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। -ਏਪੀ

Advertisement
×