ਵੀਅਤਨਾਮ ’ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਮ੍ਰਿਤਕਾਂ ਦੀ ਗਿਣਤੀ 19 ਹੋਈ
ਵੀਅਤਨਾਮ ’ਚ ਤੂਫਾਨ ‘ਬੁਆਲੋਈ’ ਮਗਰੋਂ ਭਾਰੀ ਮੀਂਹ ਦੌਰਾਨ ਆਏ ਹੜ੍ਹਾਂ ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿੱਚ ਮ੍ਰਿਤਕਾਂ ਦੀ ਗਿਣਤੀ 19 ਹੋੋ ਗਈ ਹੈ ਅਤੇ ਕਈ ਲਾਪਤਾ ਹਨ। ਕੌਮੀ ਮੌਸਮ ਏਜੰਸੀ ਨੇ ਅੱਜ ਕਿਹਾ ਕਿ 24 ਘੰਟਿਆਂ ਦੌਰਾਨ ਵੀਅਤਨਾਮ ਦੇ ਕੁੱਝ...
Advertisement
ਵੀਅਤਨਾਮ ’ਚ ਤੂਫਾਨ ‘ਬੁਆਲੋਈ’ ਮਗਰੋਂ ਭਾਰੀ ਮੀਂਹ ਦੌਰਾਨ ਆਏ ਹੜ੍ਹਾਂ ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿੱਚ ਮ੍ਰਿਤਕਾਂ ਦੀ ਗਿਣਤੀ 19 ਹੋੋ ਗਈ ਹੈ ਅਤੇ ਕਈ ਲਾਪਤਾ ਹਨ। ਕੌਮੀ ਮੌਸਮ ਏਜੰਸੀ ਨੇ ਅੱਜ ਕਿਹਾ ਕਿ 24 ਘੰਟਿਆਂ ਦੌਰਾਨ ਵੀਅਤਨਾਮ ਦੇ ਕੁੱਝ ਹਿੱਸਿਆਂ ਵਿੱਚ 30 ਸੈਂਟੀਮੀਟਰ ਤੋਂ ਵੱਧ ਮੀਂਹ ਪਿਆ। ਏਜੰਸੀ ਨੇ ਭਾਰੀ ਮੀਂਹ ਜਾਰੀ ਰਹਿਣ ਦੀ ਚਿਤਾਵਨੀ ਦਿੱਤੀ ਹੈ। ਕਾਫ਼ੀ ਸਮਾਂ ਮੀਂਹ ਪੈਣ ਮਗਰੋਂ ਅਚਾਨਕ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਕਾਰਨ ਸੜਕਾਂ ਨੁਕਸਾਨੀਆਂ ਗਈਆਂ ਅਤੇ ਸੋਨ ਲਾ ਤੇ ਲਾਓ ਕਾਏ ਸੂਬਿਆਂ ਦੇ ਉੱਤਰੀ ਪਹਾੜਾਂ ਤੋਂ ਲੈ ਕੇ ਕੇਂਦਰੀ ਨਹੇ ਆਨ ਸੂਬੇ ਤੱਕ ਲੋਕਾਂ ਦਾ ਸੰਪਰਕ ਟੁੱਟ ਗਿਆ। ਮੀਂਹ ਤੇ ਡੈਮ ’ਚੋਂ ਪਾਣੀ ਛੱਡਣ ਮਗਰੋਂ ਦਰਿਆਵਾਂ ਦਾ ਪੱਧਰ ਵਧਣ ਕਾਰਨ ਉੱਤਰ ਵਿੱਚ ਹੜ੍ਹ ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ। ਹਾਲੇ ਵੀ ਅੱਠ ਮਛੇਰਿਆਂ ਸਮੇਤ ਲਾਪਤਾ 13 ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ।
Advertisement
Advertisement
×