ਕਿਸ਼ਤੀ ਪਲਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ 27 ਹੋਈ
Death toll from capsized boat with Myanmar migrants climbs to 27 as more bodies recovered ਮਿਆਂਮਾਰ ਤੋਂ ਰੋਹਿੰਗਿਆ ਪਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟ ਗਈ ਸੀ ਜਿਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਅੱਜ 27 ਹੋ ਗਈ ਜਦੋਂ ਥਾਈਲੈਂਡ...
Advertisement
Death toll from capsized boat with Myanmar migrants climbs to 27 as more bodies recovered ਮਿਆਂਮਾਰ ਤੋਂ ਰੋਹਿੰਗਿਆ ਪਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟ ਗਈ ਸੀ ਜਿਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਅੱਜ 27 ਹੋ ਗਈ ਜਦੋਂ ਥਾਈਲੈਂਡ ਅਤੇ ਮਲੇਸ਼ੀਆ ਦੇ ਸਮੁੰਦਰ ਵਿੱਚੋਂ ਹੋਰ ਲਾਸ਼ਾਂ ਬਰਾਮਦ ਹੋਈਆਂ।
ਮਲੇਸ਼ੀਆ ਦੀ ਸਮੁੰਦਰੀ ਐਨਫੋਰਸਮੈਂਟ ਏਜੰਸੀ ਨੇ ਕਿਹਾ ਕਿ ਥਾਈਲੈਂਡ ਦੀ ਸਰਹੱਦ ਦੇ ਨੇੜੇ ਉੱਤਰੀ ਲੰਗਕਾਵੀ ਟਾਪੂ ਤੋਂ ਅੱਠ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਥਾਈ ਮੀਡੀਆ ਰਿਪੋਰਟਾਂ ਵਿੱਚ ਦੱਖਣੀ ਸਾਤੁਨ ਪ੍ਰਾਂਤ ਦੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੰਗਲਵਾਰ ਦੁਪਹਿਰ ਨੂੰ ਇੱਕ ਹੋਰ ਵਿਅਕਤੀ ਦੀ ਲਾਸ਼ ਮਿਲੀ ਹੈ ਜੋ ਇੱਕ ਮੁਸਲਿਮ ਰੋਹਿੰਗਿਆ ਸ਼ਰਨਾਰਥੀ ਲਗਦਾ ਹੈ। ਮਲੇਸ਼ੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਕਿਸ਼ਤੀ ਵਿੱਚ ਅੰਦਾਜ਼ਨ 70 ਲੋਕ ਸਵਾਰ ਸਨ। ਕਿਹਾ ਜਾ ਰਿਹਾ ਹੈ ਕਿ ਵੀਰਵਾਰ ਨੂੰ ਦੱਖਣੀ ਥਾਈਲੈਂਡ ਦੇ ਤਰੁਤਾਓ ਟਾਪੂ ਨੇੜੇ ਇੱਕ ਕਿਸ਼ਤੀ ਡੁੱਬ ਗਈ ਸੀ।
Advertisement
Advertisement
Advertisement
×

