China imposes tariffs on America: ਚੀਨ ਨੇ ਸੋਇਆ ਅਤੇ ਬੀਫ ਸਮੇਤ ਪ੍ਰਮੁੱਖ ਅਮਰੀਕੀ ਵਸਤਾਂ ਦੀ ਦਰਾਮਦ ’ਤੇ ਟੈਕਸ ਲਾਇਆ
China imposes tariffs on America
Advertisement
ਪੇਈਚਿੰਗ, 4 ਮਾਰਚ
ਚੀਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਚਿਕਨ, ਸੂਰ ਦਾ ਮਾਸ, ਸੋਇਆ ਅਤੇ ਬੀਫ ਸਮੇਤ ਪ੍ਰਮੁੱਖ ਅਮਰੀਕੀ ਖੇਤੀ ਉਤਪਾਦਾਂ ਦੀ ਦਰਾਮਦ ’ਤੇ 15 ਫੀਸਦੀ ਤੱਕ ਵਾਧੂ ਟੈਕਸ ਲਾਏਗਾ। ਵਣਜ ਮੰਤਰਾਲੇ ਵੱਲੋਂ ਘੋਸ਼ਿਤ ਕੀਤੇ ਗਏ ਟੈਕਸ 10 ਮਾਰਚ ਤੋਂ ਲਾਗੂ ਹੋਣਗੇ। ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਚੀਨੀ ਉਤਪਾਦਾਂ ਦੀ ਦਰਾਮਦ ’ਤੇ ਟੈਰਿਫ ਨੂੰ 20 ਫੀਸਦ ਤੱਕ ਵਧਾਉਣ ਦੇ ਆਦੇਸ਼ ਦੀ ਪਾਲਣਾ ਕਰਦੇ ਹਨ, ਜੋ ਮੰਗਲਵਾਰ ਤੋਂ ਲਾਗੂ ਹੋ ਗਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਪੈਦਾ ਹੋਣ ਵਾਲੀ ਕਣਕ, ਮੱਕੀ, ਕਪਾਹ ਅਤੇ ਚਿਕਨ ਦੀ ਦਰਾਮਦ ’ਤੇ 15 ਫੀਸਦੀ ਵਾਧੂ ਟੈਕਸ ਲੱਗੇਗਾ। ਇਸ ਤੋਂ ਇਲਾਵਾ ਜਵਾਰ, ਸੋਇਆਬੀਨ, ਸੂਰ ਦਾ ਮਾਸ, ਬੀਫ, ਸਮੁੰਦਰੀ ਭੋਜਨ, ਫਲ, ਸਬਜ਼ੀਆਂ ਅਤੇ ਡੇਅਰੀ ਉਤਪਾਦਾਂ ’ਤੇ ਟੈਕਸ 10% ਵਧਾਇਆ ਜਾਵੇਗਾ। -ਏਪੀ
Advertisement
Advertisement
×