China grants visa-free entry: ਚੀਨ ਵੱਲੋਂ ਪੰਜ ਦੇਸ਼ਾਂ ਦੇ ਵਾਸੀਆਂ ਨੂੰ ਵੀਜ਼ਾ-ਮੁਕਤ ਦਾਖਲਾ ਦੇਣ ਦਾ ਐਲਾਨ
ਬ੍ਰਾਜ਼ੀਲ, ਅਰਜਨਟੀਨਾ, ਚਿਲੀ, ਪੇਰੂ ਅਤੇ ਉਰੂਗਵੇ ਦੇ ਪਾਸਪੋਰਟ ਧਾਰਕਾਂ ਨੂੰ ਇਕ ਸਾਲ ਲਈ ਮਿਲੇਗੀ ਸਹੂਲਤ
Advertisement
ਪੇਈਚਿੰਗ, 15 ਮਈ
ਚੀਨ ਵੱਲੋਂ ਪਹਿਲੀ ਜੂਨ ਤੋਂ ਬ੍ਰਾਜ਼ੀਲ, ਅਰਜਨਟੀਨਾ, ਚਿਲੀ, ਪੇਰੂ ਅਤੇ ਉਰੂਗਵੇ ਵਾਸੀਆਂ ਨੂੰ ਇੱਕ ਸਾਲ ਲਈ ਵੀਜ਼ਾ ਮੁਕਤ ਦਾਖਲਾ ਦਿੱਤਾ ਜਾਵੇਗਾ। ਇਹ ਜਾਣਕਾਰੀ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਹ ਐਲਾਨ ਇਸ ਹਫਤੇ ਦੇ ਸ਼ੁਰੂ ਵਿੱਚ ਪੇਈਚਿੰਗ ਵਿੱਚ ਚੀਨੀ, ਲਾਤੀਨੀ ਅਮਰੀਕੀ ਅਤੇ ਕੈਰੇਬੀਅਨ ਅਧਿਕਾਰੀਆਂ ਦਰਮਿਆਨ ਇੱਕ ਉੱਚ-ਪੱਧਰੀ ਮੀਟਿੰਗ ਤੋਂ ਬਾਅਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਚੀਨ ਨੇ ਬੁਲਗਾਰੀਆ, ਰੋਮਾਨੀਆ, ਮਾਲਟਾ, ਕਰੋਸ਼ੀਆ, ਮੋਂਟੇਨੇਗਰੋ, ਉੱਤਰੀ ਮੈਸੇਡੋਨੀਆ, ਅਸਟੋਨੀਆ, ਲਾਤਵੀਆ ਅਤੇ ਜਾਪਾਨ ਦੇ ਯਾਤਰੀਆਂ ਨੂੰ 30 ਦਿਨਾਂ ਤੱਕ ਬਿਨਾਂ ਵੀਜ਼ਾ ਰਹਿਣ ਦੀ ਸਹੂਲਤ ਦਿੱਤੀ ਸੀ ।-ਰਾਇਟਰਜ਼
Advertisement
Advertisement
×