ਚੀਨ: ਪੁਲ ਢਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ 38 ਹੋਈ
ਦੋ ਹਫ਼ਤੇ ਪਹਿਲਾਂ ਢਿਹਾ ਸੀ ਪੁਲ; ਦੋ ਦਰਜਨ ਵਿਅਕਤੀ ਹਾਲੇ ਵੀ ਲਾਪਤਾ
Advertisement
ਬੀਜਿੰਗ, 3 ਅਗਸਤ
ਦੋ ਹਫ਼ਤੇ ਪਹਿਲਾਂ ਚੀਨ ਦੇ ਸਾਂਕਸ਼ੀ ਪ੍ਰਾਂਤ ਵਿਚ ਇਕ ਰਾਜਮਾਰਗ ’ਤੇ ਬਣੇ ਪੁਲ ਦੇ ਅੰਸ਼ਕ ਰੂਪ ਵਿਚ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 38 ਹੋ ਗਈ ਹੈ ਅਤੇ ਕਰੀਬ ਦੋ ਦਰਜਨ ਵਿਅਕਤੀ ਹਾਲੇ ਵੀ ਲਾਪਤਾ ਹਨ। ਸਰਕਾਰੀ ਪ੍ਰਸਾਰਕ ਸੀਸੀ ਟੀਵੀ ਨੇ ਦੱਸਿਆ ਕਿ 19 ਜੁਲਾਈ ਨੂੰ ਵਾਪਰੀ ਇਸ ਦੁਰਘਟਨਾ ਵਿਚ ਦੋ ਦਰਜਨ ਵਾਹਨ ਤੇਜ਼ ਬਹਾਅ ਵਾਲੀ ਨਦੀ ਵਿੱਚ ਡਿੱਗ ਗਏ ਸਨ। ਬਚਾਅ ਦਲਾਂ ਵੱਲੋਂ ਜਾਰੀ ਰਾਹਤ ਕਾਰਜਾਂ ਦੌਰਾਨ ਕਈ ਕਿਲੋਮੀਟਰ ਹੇਠਾਂ ਤੱਕ ਭਾਲ ਕੀਤੀ ਜਾ ਰਹੀ ਹੈ। -ਏਪੀ
Advertisement
×