DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਮਨ ਸਰਹੱਦ ਅੰਸ਼ਕ ਤੌਰ ’ਤੇ ਮੁੜ ਖੁੱਲ੍ਹੀ

ਪਾਕਿਸਤਾਨ-ਅਫਗਾਨਿਸਤਾਨ ਵਿਚਾਲੇ ਝੜਪਾਂ ਬਾਅਦ ਕਰ ਦਿੱਤੀ ਸੀ ਬੰਦ

  • fb
  • twitter
  • whatsapp
  • whatsapp
featured-img featured-img
ਚਮਨ ਸਰਹੱਦ ’ਤੇ ਵਤਨ ਵਾਪਸੀ ਦੀ ਉਡੀਕ ਕਰਦੇ ਲੋਕ।
Advertisement

ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਚਮਨ ਸਰਹੱਦ ਅੰਸ਼ਕ ਤੌਰ ’ਤੇ ਮੁੜ ਖੁੱਲ੍ਹ ਗਈ ਹੈ। ਸਰਹੱਦ ’ਤੇ ਹੋਈਆਂ ਹਿੰਸਕ ਝੜਪਾਂ ਵਿੱਚ ਦੋਵਾਂ ਪਾਸਿਆਂ ਦੇ ਕਈ ਲੋਕ ਮਾਰੇ ਗਏ ਸਨ। ਕਈ ਅਫਗਾਨ ਪਰਿਵਾਰਾਂ ਨੇ ਅੱਜ ਬਲੋਚਿਸਤਾਨ ਸੂਬੇ ਵਿੱਚ ਦੱਖਣ-ਪੱਛਮੀ ਸਰਹੱਦ ਪਾਰ ਕੀਤੀ ਤੇ ਅਫਗਾਨਿਸਤਾਨ ਜਾਣ ਵਾਲੇ ਕਈ ਕੰਟੇਨਰ ਵਾਹਨਾਂ ਦੀ ਆਵਾਜਾਈ ਵੀ ਹੋਈ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਝੜਪਾਂ ਸ਼ੁਰੂ ਹੋਣ ਮਗਰੋਂ ਚਮਨ ਸਰਹੱਦ ਸੀਲ ਕਰ ਦਿੱਤੀ ਗਈ ਸੀ। ਇਸ ਕਾਰਨ ਕਰਾਚੀ ਬੰਦਰਗਾਹ ਤੋਂ ਮਾਲ ਲੈ ਕੇ ਜਾ ਰਹੇ ਲਗਪਗ 400 ਕੰਟੇਨਰ ਵਾਹਨ ਸਰਹੱਦ ’ਤੇ ਫਸ ਗਏ ਸਨ। ਖੈਬਰ ਪਖਤੂਨਖਵਾ ਸੂਬੇ ਵਿੱਚ ਸਪਿਨ ਬੋਲਦਕ ਸਰਹੱਦ ’ਤੇ ਵੀ ਅਜਿਹੀ ਹੀ ਹਾਲਤ ਦੇਖਣ ਨੂੰ ਮਿਲੀ, ਜਿੱਥੇ ਪਾਕਿਸਤਾਨ ਆਉਣ ਵਾਲੇ ਕੰਟੇਨਰ ਵਾਹਨ ਫਸ ਗਏ ਸਨ। ਚਮਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਨਫੀਸ ਜਾਨ ਅਚਕਜ਼ਈ ਨੇ ਦੱਸਿਆ ਕਿ ਦੋਹਾ ਮੁਲਕਾਂ ਵਿਚਾਲੇ ਜੰਗਬੰਦੀ ਸਮਝੌਤੇ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ ਅੱਜ ਸ਼ਾਮ ਤੋਂ ਸਰਹੱਦ ਅੰਸ਼ਕ ਤੌਰ ’ਤੇ ਮੁੜ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ, ‘‘ਕਰਾਚੀ ਤੋਂ ਆਉਣ ਵਾਲੇ ਲਗਪਗ 400 ਕੰਟੇਨਰ ਵਾਹਨਾਂ ਨੇ ਹੌਲੀ-ਹੌਲੀ ਅਫਗਾਨਿਸਤਾਨ ਵਿੱਚ ਦਾਖਲ ਹੋਣਾ ਸ਼ੁਰੂ ਕਰ ਦਿੱਤਾ ਹੈ; ਲਗਪਗ 3400 ਲੋਕਾਂ ਦੇ 550 ਪਰਿਵਾਰਾਂ ਨੇ ਵੀ ਸਰਹੱਦ ਪਾਰ ਕਰ ਲਈ ਹੈ। ਇਹ ਪਰਿਵਾਰ ਕਰਾਚੀ ਤੋਂ ਆਏ ਸਨ, ਅਧਿਕਾਰੀਆਂ ਨੂੰ ਉਨ੍ਹਾਂ ਦੇ ਦਸਤਾਵੇਜ਼ਾਂ ਵਿੱਚ ਖਾਮੀਆਂ ਮਿਲੀਆਂ ਸਨ, ਇਸ ਲਈ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਜਾਣ ਦਾ ਹੁਕਮ ਦਿੱਤਾ ਗਿਆ ਸੀ।’’ ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿੱਚ ਸੁਰੱਖਿਆ ਅਤੇ ਆਰਥਿਕ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਵਾਪਸੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਹਜ਼ਾਰਾਂ ਅਫਗਾਨ ਦੇਸ਼ ਪਰਤ ਗਏ ਹਨ। ਨਫੀਸ ਜਾਨ ਅਚਕਜ਼ਈ ਨੇ ਕਿਹਾ, ‘‘ਤਾਜ਼ੇ ਫਲਾਂ, ਸਬਜ਼ੀਆਂ ਤੇ ਜ਼ਰੂਰੀ ਵਸਤਾਂ ਨਾਲ ਲੱਦੇ ਸੈਂਕੜੇ ਟਰੱਕ ਅਜੇ ਵੀ ਕਰਾਚੀ ਬੰਦਰਗਾਹ ਅਤੇ ਸਰਹੱਦੀ ਇਲਾਕਿਆਂ ਨੇੜੇ ਫਸੇ ਹੋਏ ਹਨ। ਸਰਹੱਦੀ ਚੌਕੀ ਬੰਦ ਹੋਣ ਕਾਰਨ ਵਪਾਰੀਆਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਦੋਹਾਂ ਮੁਲਕਾਂ ਨੂੰ ਚਮਨ ਸਰਹੱਦ ’ਤੇ ਵਪਾਰਕ ਗਤੀਵਿਧੀਆਂ ਪੂਰੀ ਤਰ੍ਹਾਂ ਬਹਾਲ ਕਰਨ ਦੀ ਲੋੜ ਹੈ ਤਾਂ ਜੋ ਕੋਈ ਆਰਥਿਕ ਨੁਕਸਾਨ ਨਾ ਹੋਵੇ।’’

Advertisement
Advertisement
×