ਪੀਲ ਪੁਲੀਸ ਦੀ ਮਿਸੀਸਾਗਾ ਵਿੱਚ ਬੰਦੂਕ ਦਿਖਾ ਕੇ ਲਗਜ਼ਰੀ ਕਾਰ ਖੋਹਣ ਵਾਲੇ ਦੋ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਰੈਂਪਟਨ ਦੇ ਏਕਮਜੀਤ ਸਿੰਘ (19) ਅਤੇ ਓਕਵਿਲ ਦੇ ਪਾਰਥ ਸ਼ਰਮਾ (20) ਵਜੋਂ ਹੋਈ ਹੈ। ਪੁਲੀਸ ਨੇ ਉਨ੍ਹਾਂ ਕੋਲੋਂ ਪੀੜਤ ਦਾ ਮੋਬਾਈਲ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਇਹ ਘਟਨਾ ਲਗਪਗ ਇੱਕ ਮਹੀਨਾ ਪਹਿਲਾਂ ਵਾਪਰੀ ਸੀ। ਇਨ੍ਹਾਂ ਦੋਵਾਂ ਨੇ ਮਿਸੀਸਾਗਾ ਦੀ ਪਾਰਕਿੰਗ ਵਿੱਚ ਇੱਕ ਵਿਅਕਤੀ ਨੂੰ ਬੰਦੂਕ ਅਤੇ ਚਾਕੂ ਦਿਖਾ ਕੇ ਉਸ ਕੋਲੋਂ ਨਵੀਂ ਮਰਸਿਡੀਜ਼ ਕਾਰ, ਮੋਬਾਈਲ ਅਤੇ ਹੋਰ ਕੀਮਤੀ ਸਾਮਾਨ ਖੋਹ ਲਿਆ ਸੀ। ਪੁਲੀਸ ਨੇ ਕਾਰ ਤਾਂ ਅਗਲੇ ਦਿਨ ਹੀ ਬਰਾਮਦ ਕਰ ਲਈ ਸੀ ਪਰ ਮੁਲਜ਼ਮ ਫ਼ਰਾਰ ਹੋ ਗਏ ਸਨ। ਪੁਲੀਸ ਅਨੁਸਾਰ ਇਹ ਦੋਵੇਂ ਨੌਜਵਾਨ ਸਟੱਡੀ ਵੀਜ਼ਾ ’ਤੇ ਕੈਨੇਡਾ ਆਏ ਸਨ ਪਰ ਪੜ੍ਹਾਈ ਵਿਚਾਲੇ ਛੱਡ ਕੇ ਅਪਰਾਧਕ ਗਤੀਵਿਧੀਆਂ ਵਿੱਚ ਪੈ ਗਏ। ਦੋਹਾਂ ਖ਼ਿਲਾਫ਼ ਲੁੱਟ ਅਤੇ ਹੋਰ ਜੁਰਮਾਂ ਤਹਿਤ ਦੋਸ਼ ਆਇਦ ਕੀਤੇ ਗਏ ਹਨ।
Advertisement
Advertisement
×