ਕੈਨੇਡਾ ਪੋਸਟ ਨੇ ਦੀਵਾਲੀ ਡਾਕ ਟਿਕਟ ਜਾਰੀ ਕੀਤਾ
‘ਕੈਨੇਡਾ ਪੋਸਟ’ ਨੇ ਦੇਸ਼ ’ਚ ਵੰਨ-ਸਵੰਨੇ ਸੱਭਿਆਚਾਰ ਦਾ ਜਸ਼ਨ ਮਨਾਉਣ ਲਈ ਦੀਵਾਲੀ ਦੇ ਥੀਮ ’ਤੇ ਆਧਾਰਿਤ ਨਵੀਂ ਡਾਕ ਟਿਕਟ ਜਾਰੀ ਕੀਤੀ ਹੈ। ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਅੱਜ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਦੀਵਾਲੀ ਮੌਕੇ ਰਵਾਇਤੀ ਰੰਗੋਲੀ ਵਾਲੀ...
Advertisement
‘ਕੈਨੇਡਾ ਪੋਸਟ’ ਨੇ ਦੇਸ਼ ’ਚ ਵੰਨ-ਸਵੰਨੇ ਸੱਭਿਆਚਾਰ ਦਾ ਜਸ਼ਨ ਮਨਾਉਣ ਲਈ ਦੀਵਾਲੀ ਦੇ ਥੀਮ ’ਤੇ ਆਧਾਰਿਤ ਨਵੀਂ ਡਾਕ ਟਿਕਟ ਜਾਰੀ ਕੀਤੀ ਹੈ। ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਅੱਜ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਦੀਵਾਲੀ ਮੌਕੇ ਰਵਾਇਤੀ ਰੰਗੋਲੀ ਵਾਲੀ ਡਾਕ ਟਿਕਟ ਜਾਰੀ ਕਰਨ ਲਈ ‘ਕੈਨੇਡਾ ਪੋਸਟ’ ਦਾ ਸ਼ੁਕਰੀਆ ਕੀਤਾ। ‘ਕੈਨੇਡਾ ਪੋਸਟ’ ਨੇ ਬਿਆਨ ’ਚ ਕਿਹਾ, ‘‘ਦੀਵਾਲੀ ਨਾ ਸਿਰਫ਼ ਕੈਨੇਡਾ ਸਗੋਂ ਦੁਨੀਆ ਭਰ ’ਚ ਹਿੰਦੂਆਂ, ਸਿੱਖਾਂ, ਬੋਧੀਆਂ, ਜੈਨੀਆਂ ਤੇ ਹੋਰ ਭਾਈਚਾਰਿਆਂ ਵੱਲੋਂ ਮਨਾਇਆ ਜਾਣ ਵਾਲਾ ਵੱਡਾ ਤਿਉਹਾਰ ਹੈ, ਇਸ ਮੌਕੇ ਦੇਸ਼ ਦੀ ਸੱਭਿਆਚਾਰਕ ਵੰਨ-ਸਵੰਨਤਾ ਨੂੰ ਮਾਨਤਾ ਦਿੰਦੇ ਹੋਏ ਡਾਕ ਟਿਕਟ ਜਾਰੀ ਕਰ ਕੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ।’’ ‘ਕੈਨੇਡਾ ਪੋਸਟ’ ਦੇਸ਼ ਦੀ ਅਹਿਮ ਡਾਕ ਸੇਵਾ ਕੰਪਨੀ ਹੈ ਅਤੇ ਇਹ 2017 ਤੋਂ ਹਰ ਸਾਲ ਦੀਵਾਲੀ ਥੀਮ ਆਧਾਰਿਤ ਡਾਕ ਟਿਕਟ ਜਾਰੀ ਕਰਦੀ ਆਈ ਹੈ। 2025 ’ਚ ਜਾਰੀ ਡਾਕ ਟਿਕਟ ਦਾ ਡਿਜ਼ਾਇਨ ਭਾਰਤੀ ਮੂਲ ਦੀ ਰਿਤੂ ਕਨਾਲ ਨੇ ਤਿਆਰ ਕੀਤੀ ਹੈ।
Advertisement
Advertisement
×

