ਕੈਨੇਡਾ: ਟਰਾਂਟੋ ਤੋਂ ਵੈਨਕੂਵਰ ਜਾ ਰਿਹਾ ਜਹਾਜ਼ ਨੂੰ ਧੂੰਏਂ ਕਾਰਣ ਰਿਜਾਇਨਾ ਉਤਾਰਿਆ
ਯਾਤਰੀਆਂ ਤੇ ਅਮਲੇ ਨੂੰ ਹੋਟਲ ’ਚ ਠਹਿਰਾਇਆ ਤੇ ਅੱਜ ਦੂਜੇ ਜਹਾਜ਼ ’ਚ ਮੰਜ਼ਿਲ ਵੱਲ ਰਵਾਨਾ ਕੀਤਾ
Advertisement
ਮੰਗਲਵਾਰ ਸ਼ਾਮ ਨੂੰ ਟਰਾਂਟੋਂ ਤੋਂ ਵੈਨਕੂਵਰ ਲਈ ਉਡਾਣ ਭਰਨ ਵਾਲੇ ਪੋਰਟਰ ਏਅਰਲਾਈਨ ਦੇ ਜਹਾਜ਼ ਅੰਦਰ ਧੂੰਆਂ ਫੈਲਣ ਕਰਕੇ ਉਸ ਨੂੰ ਹੰਗਾਮੀ ਹਾਲਤ ਵਿੱਚ ਰਿਜਾਇਨਾ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ। ਐਂਬਰਾਇਰ-195 ਜੈੱਟ ਜਹਾਜ ਵਿੱਚ 95 ਯਾਤਰੀ ਤੇ ਅਮਲੇ ਦੇ 5 ਮੈਂਬਰ ਸਨ। ਉਡਾਣ ਭਰਨ ਤੋਂ ਕਰੀਬ ਦੋ ਘੰਟੇ ਬਾਦ 38 ਹਜ਼ਾਰ ਫੁੱਟ ਦੀ ਉਚਾਈ ’ਤੇ ਕੁੱਝ ਯਾਤਰੀਆਂ ਨੂੰ ਜਹਾਜ਼ ਅੰਦਰ ਧੂੰਆਂ ਮਹਿਸੂਸ ਹੋਇਆ।
Advertisement
ਜਿਸ ਉਪਰੰਤ ਪਾਇਲਟ ਨੇ ਰਿਜਾਇਨਾ ਹਵਾਈ ਅੱਡੇ ਦੇ ਕੰਟਰੋਲ ਟਾਵਰ ਨਾਲ ਸੰਪਰਕ ਬਣਾ ਕੇ ਹੰਗਾਮੀ ਲੈਂਡਿੰਗ ਬਾਰੇ ਦੱਸਿਆ ਅਤੇ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ।
ਏਅਰਲਾਈਨ ਦੇ ਬੁਲਾਰੇ ਅਨੁਸਾਰ ਸਾਰੇ ਯਾਤਰੀਆਂ ਤੇ ਅਮਲੇ ਦੇ ਮੈਂਬਰਾਂ ਨੂੰ ਹੋਟਲ ਵਿੱਚ ਠਹਿਰਾਇਆ ਗਿਆ ਤੇ ਬੁੱਧਵਾਰ ਬਾਅਦ ਦੁਪਹਿਰ ਇੱਕ ਹੋਰ ਜਹਾਜ ਰਾਹੀਂ ਉਨ੍ਹਾਂ ਨੂੰ ਵੈਨਕੂਵਰ ਲਈ ਰਵਾਨਾ ਕੀਤਾ ਗਿਆ। ਹੁਣ ਤੱਕ ਧੂੰਆ ਨਿੱਕਲਣ ਦੇ ਸਹੀ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਹੈ ਪਰ ਏਅਰਲਾਈਨ ਵੱਲੋਂ ਪਾਇਲਟ ਦੀ ਮੁਸਤੈਦੀ ਲਈ ਸ਼ਲਾਘਾ ਕੀਤੀ ਗਈ ਹੈ।
Advertisement