DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada News: ਟਰੂਡੋ ਸਰਕਾਰ ਦੇ ਦੋ ਹੋਰ ਮੰਤਰੀ ਚੋਣ ਲੜਨ ਤੋਂ ਭੱਜੇ

ਟਰੂਡੋ ਦੇ ਨੇੜਲਿਆਂ ’ਚ ਗਿਣੇ ਜਾਂਦੇ ਹਨ ਆਰਿਫ ਵਿਰਾਨੀ ਤੇ ਮੈਰੀ ਐਨਜੀ
  • fb
  • twitter
  • whatsapp
  • whatsapp
featured-img featured-img
ਕੈਨੇਡਾ ਦੇ ਮੰਤਰੀ ਆਰਿਫ ਵਿਰਾਨੀ ਤੇ ਮੈਰੀ ਐਨਜੀ
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 11 ਫਰਵਰੀ

Advertisement

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਾਸਮ ਖਾਸਾਂ ਵੱਲੋਂ ਅਗਲੀਆਂ ਸੰਸਦੀ ਚੋਣਾਂ ਲੜਨ ਤੋਂ ਨਾਂਹ ਕਰਨ ਵਾਲਿਆਂ ਦੀ ਸੂਚੀ ਵਧਣ ਲੱਗੀ ਹੈ। ਕੈਨੇਡਾ ਦੇ ਕਾਨੂੰਨ ਮੰਤਰੀ ਤੇ ਅਟਾਰਨੀ ਜਨਰਲ ਆਰਿਫ ਵਿਰਾਨੀ ਅਤੇ ਕੌਮਾਂਤਰੀ ਵਪਾਰ ਤੇ ਅਰਥਚਾਰੇ ਦੇ ਵਿਕਾਸ ਬਾਰੇ ਮੰਤਰੀ ਮੈਰੀ ਐਨਜੀ ਵਲੋਂ ਅੱਜ ਆਪਣੇ ਐਕਸ ਖਾਤਿਆਂ ‘ਤੇ ਐਲਾਨ ਕੀਤਾ ਗਿਆ ਹੈ ਕਿ ਉਹ ਅਗਲੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਨਹੀਂ ਬਣਨਗੇ।

ਆਰਿਫ ਵਿਰਾਨੀ ਨੇ ਆਪਣੇ ਐਕਸ ਖਾਤੇ ’ਤੇ ਇਕ ਪੋਸਟ ਵਿੱਚ ਲਿਖਿਆ ਕਿ ਕਈ ਹਫਤੇ ਆਪਣੀ ਜ਼ਮੀਰ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਉਹ ਭਰੇ ਮਨ ਨਾਲ ਫੈਸਲਾ ਲੈਣ ਲਈ ਮਜਬੂਰ ਹੋਏ ਹਨ ਕਿ ਅਗਲੀਆਂ ਚੋਣਾਂ ਤੋਂ ਬਾਅਦ ਉਹ ਸੰਸਦ ਦੇ ਅੰਦਰੋਂ ਕੈਨੇਡਾ ਲਈ ਕੁਝ ਕਰ ਸਕਣ ਤੋਂ ਅਸਮਰਥ ਹੋਣਗੇ। ਉਨ੍ਹਾਂ ਅਸਿੱਧੇ ਢੰਗ ਨਾਲ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਹੈ।

ਉਧਰ ਕੌਮਾਂਤਰੀ ਵਪਾਰ ਮੰਤਰੀ ਮੈਰੀ ਨੇ ਵੀ ਕੁਝ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟਾਏ ਹਨ। ਸਿਆਸੀ ਮਾਹਿਰ ਸਮਝਣ ਲੱਗੇ ਹਨ ਕਿ ਅਗਲੀ ਸੰਸਦੀ ਚੋਣ, ਜਿਸ ਦੇ ਅਪਰੈਲ ਅਖੀਰ ਜਾਂ ਮਈ ਦੇ ਪਹਿਲੇ ਹਫਤੇ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ, ਤੋਂ ਪਹਿਲਾਂ ਹੀ ਲਿਬਰਲ ਪਾਰਟੀ ਆਗੂਆਂ ਵਲੋਂ ਚੋਣ ਮੈਦਾਨ ’ਚੋਂ ਭੱਜਣ ਦੇ ਸੰਕੇਤ ਦਿੰਦਾ ਹੈ। ਇਹ ਆਗੂ ਆਪਣੇ ਮੱਥੇ ’ਤੇ ਹਾਰ ਦਾ ਟਿੱਕਾ ਲਵਾਉਣ ਦੀ ਥਾਂ ਚੋਣ ਲੜਨ ਤੋਂ ਨਾਂਹ ਕਰਨ ਲੱਗੇ ਹਨ।

Advertisement
×