DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada News - Federal Elections ਕੈਨੇਡਾ: ਪ੍ਰਧਾਨ ਮੰਤਰੀ ਦੇ ਦਾਅਵੇਦਾਰ ਚੰਦਰ ਆਰੀਆ ਦੀ ਸੰਸਦੀ ਉਮੀਦਵਾਰੀ ਵੀ ਖੁੱਸੀ

Khalistan critic Chandra Arya's nomination for federal election in Canada's Nepean revoked by Liberal Party
  • fb
  • twitter
  • whatsapp
  • whatsapp
featured-img featured-img
ਚੰਦਰ ਆਰੀਆ। ਫੋਟੋ: X/@AryaCanada
Advertisement

ਚੋਣਾਂ ’ਚ ਵਿਦੇਸ਼ੀ ਦਖ਼ਲ ਸਬੰਧੀ ਉਂਗਲਾਂ ਵੀ ਉੱਠੀਆਂ ਸਨ ਇਸ ਸੰਸਦ ਮੈਂਬਰ ’ਤੇ; ਖ਼ਾਲਿਸਤਾਨ ਹਮਾਇਤੀਆਂ ਦੇ ਸਖ਼ਤ ਵਿਰੋਧੀ ਵਜੋਂ ਜਾਣੇ ਜਾਂਦੇ ਹਨ ਚੰਦਰ ਆਰੀਆ

ਗੁਰਮਲਕੀਅਤ ਸਿੰਘ ਕਾਹਲੋਂ

Advertisement

ਵੈਨਕੂਵਰ, 22 ਮਾਰਚ

Canada News - Federal Elections: ਕੈਨੇਡਾ ਦੀ ਲਿਬਰਲ ਪਾਰਟੀ ਨੇ ਮੁਲਕ ਦੀਆਂ ਆਉਂਦੀਆਂ ਸੰਸਦੀ ਚੋਣਾਂ ਲਈ ਐਲਾਨੀ ਜਾ ਰਹੀ ਸੂਚੀ ’ਚੋਂ ਨੇਪੀਅਨ (Nepean) ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਚੰਦਰ ਆਰੀਆ (Chandra Arya) ਨੂੰ ਉਮੀਦਵਾਰਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਹੈ।

ਲੰਘੇ ਜਨਵਰੀ ਮਹੀਨੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ (former Canadian Prime Minister Justin Trudeau) ਵਲੋਂ ਪਾਰਟੀ ਆਗੂ ਵਜੋਂ ਅਸਤੀਫਾ ਦੇਣ ਤੋਂ ਬਾਅਦ ਅਗਲੇ ਆਗੂ ਵਜੋਂ ਉਮੀਦਵਾਰੀ ਜਤਾਉਣ ਵਾਲਿਆਂ ’ਚ ਚੰਦਰ ਆਰੀਆ ਨੇ ਵੀ ਨਾਮਜ਼ਦਗੀ ਭਰੀ ਸੀ, ਪਰ ਉਨ੍ਹਾਂ ਦੀ ਨਾਮਜ਼ਦਗੀ ਨੂੰ ਕਈ ਖਾਮੀਆਂ ਕਾਰਨ ਰੱਦ ਕਰ ਦਿੱਤਾ ਗਿਆ ਸੀ।

ਡੇਢ ਕੁ ਸਾਲ ਪਹਿਲਾਂ ਕੈਨੇਡਿਆਈ ਸੰਸਦੀ ਚੋਣਾਂ ’ਚ ਵਿਦੇਸ਼ੀ ਦਖ਼ਲ ਦੀ ਜਾਂਚ ਸ਼ੁਰੂ ਹੋਈ ਤਾਂ ਉਹ ਵੀ ਸ਼ੱਕੀਆਂ ਦੇ ਘੇਰੇ ਵਿੱਚ ਆਉਂਦਾ ਰਿਹਾ ਸੀ। ਉਸ ਵਲੋਂ ਸੰਸਦ ਵਿੱਚ ਹਰੇਕ ਉਸ ਗੱਲ ਦਾ ਵਿਰੋਧ ਕੀਤਾ ਜਾਂਦਾ ਰਿਹਾ, ਜਿਸ ਵਿੱਚ ਭਾਰਤ ਦਾ ਨਾਂਅ ਜੁੜਦਾ ਹੋਵੇ। ਪਿਛਲੇ ਸਾਲ ਲਿਬਰਲ ਪਾਰਟੀ ਦੇ ਹੀ ਸੰਸਦ ਮੈਂਬਰ ਸੁਖ ਧਾਲੀਵਾਲ ਵਲੋਂ 1985 ਦੇ ਕਨਿਸ਼ਕ ਜਹਾਜ਼ ਹਾਦਸੇ ਦੀ ਮੁੜ ਤੋਂ ਜਾਂਚ ਦੀ ਕੀਤੀ ਗਈ ਮੰਗ ਦੀ ਵੀ ਜ਼ੋਰਦਾਰ ਵਿਰੋਧਤਾ ਉਨ੍ਹਾਂ ਦੀ ਹੀ ਪਾਰਟੀ ਦੇ ਐਮਪੀ ਚੰਦਰ ਆਰੀਆ ਵਲੋਂ ਕੀਤੀ ਗਈ ਤਾਂ ਉਹ ਸ਼ੱਕ ਦੇ ਸੰਘਣੇ ਘੇਰੇ ਵਿੱਚ ਆ ਗਿਆ ਸੀ।

ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਆਰੀਆ ਨੇ ਕਿਹਾ, "ਮੈਨੂੰ ਲਿਬਰਲ ਪਾਰਟੀ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਨੇਪੀਅਨ ਵਿੱਚ ਆਉਣ ਵਾਲੀਆਂ ਸੰਘੀ ਚੋਣਾਂ ਲਈ ਉਮੀਦਵਾਰ ਵਜੋਂ ਮੇਰੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ।"

ਉਨ੍ਹਾਂ ਕਿਹਾ, "ਹਾਲਾਂਕਿ ਇਹ ਖ਼ਬਰ ਬਹੁਤ ਨਿਰਾਸ਼ਾਜਨਕ ਹੈ, ਪਰ ਇਹ ਮੈਨੂੰ 2015 ਤੋਂ ਨੇਪੀਅਨੀ ਲੋਕਾਂ - ਅਤੇ ਸਾਰੇ ਕੈਨੇਡੀਅਨਾਂ - ਨੂੰ ਸੰਸਦ ਮੈਂਬਰ ਵਜੋਂ ਸੇਵਾ ਕਰਨ ਦੇ ਡੂੰਘੇ ਸਨਮਾਨ ਅਤੇ ਸਤਿਕਾਰ ਨੂੰ ਘੱਟ ਨਹੀਂ ਕਰਦੀ।"

ਉਨ੍ਹਾਂ ਕਿਹਾ, "ਆਪਣੇ ਭਾਈਚਾਰੇ ਅਤੇ ਦੇਸ਼ ਦੀ ਸੇਵਾ ਕਰਨਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਰਹੀ ਹੈ ਅਤੇ ਮੈਂ ਇਸਦੇ ਹਰ ਪਲ ਲਈ ਸ਼ੁਕਰਗੁਜ਼ਾਰ ਹਾਂ।"

ਉਸ ਬਾਰੇ ਪਾਰਟੀ ਦੇ ਅੰਦਰੂਨੀ ਭੇਤ ਜੱਗਜ਼ਾਹਰ ਕਰਨ ਦੀ ਚਰਚਾ ਵੀ ਹੁੰਦੀ ਰਹੀ ਹੈ। ਕੈਨੇਡਾ ਵਿੱਚ ਉਸ ਨੂੰ ਪ੍ਰੈਸ ਨੋਟ ਰਾਹੀਂ ਹਰੇਕ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਵਾਲੇ ਵਜੋਂ ਜਾਣਿਆ ਜਾਂਦਾ ਹੈ। ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੇ (Canadian Prime Minister Mark Carney) ਵਲੋਂ ਐਤਵਾਰ ਨੂੰ ਕਿਸੇ ਵੇਲੇ ਵੀ ਗਵਰਨਰ ਜਨਰਲ ਮੈਰੀ ਸਾਈਮਨ (Canadian Governor General Mary Simon) ਤੋਂ ਸੰਸਦ ਭੰਗ ਕਰਵਾ ਕੇ ਚੋਣਾਂ ਦਾ ਐਲਾਨ ਕਰਵਾਇਆ ਜਾ ਸਕਦਾ ਹੈ।

ਚੋਣ ਕਮਿਸ਼ਨ ਪੰਜ ਹਫਤਿਆਂ ’ਚ ਚੋਣਾਂ ਵਾਲੇ ਦਿਨ ਦਾ ਐਲਾਨ ਕਰ ਸਕਦਾ ਹੈ। ਸਮਝਿਆ ਜਾ ਰਿਹਾ ਹੈ ਕਿ ਚੋਣਾਂ 28 ਅਪਰੈਲ ਨੂੰ ਹੋ ਸਕਦੀਆਂ ਹਨ।

Advertisement
×