DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada news ਕੈਨੇਡਾ-ਅਮਰੀਕਾ ਸਰਹੱਦ ਤੋਂ 15 ਵਿਅਕਤੀ ਗ੍ਰਿਫ਼ਤਾਰ, ਇੱਕ ਦੀ ਮੌਤ

ਦੋ ਘਟਨਾਵਾਂ ਅਲਬਰਟਾ ਅਤੇ ਇੱਕ ਮੈਨੀਟੋਬਾ ਸੂਬੇ ਦੀ
  • fb
  • twitter
  • whatsapp
  • whatsapp
featured-img featured-img
ਨਾਕਾ ਤੋੜ ਕੇ ਭੱਜਦਾ ਵਾਹਨ ਅਤੇ ਪੰਜ ਨਾਬਾਲਗਾਂ ਸਮੇਤ 9 ਜਣੇ ਕੈਨੇਡਾ ’ਚ ਦਾਖਲ ਹੁੰਦੇ ਹੋਏ।
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 6 ਫਰਵਰੀ

Advertisement

ਕੈਨੇਡਾ ਪੁਲੀਸ ਨੇ ਅਮਰੀਕਾ ਨਾਲ ਲੱਗਦੀ ਸਰਹੱਦ ਤੋਂ ਤਿੰਨ ਵੱਖ ਵੱਖ ਘਟਨਾਵਾਂ ਵਿੱਚ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਦੌਰਾਨ ਇਕ ਵਿਅਕਤੀ ਭੱਜਣ ਦੀ ਕੋਸ਼ਿਸ਼ ਕਰਦਿਆਂ ਮਾਰਿਆ ਗਿਆ। ਇਹ ਸਾਰੇ ਗੈਰਕਾਨੂੰਨੀ ਢੰਗ ਨਾਲ ਕੈਨੇਡਾ ਵਿਚ ਦਾਖ਼ਲ ਹੋਣ ਦੀ ਫਿਰਾਕ ਵਿਚ ਸਨ।

ਪੁਲੀਸ ਨੇ ਅਜੇ ਤੱਕ ਇਨ੍ਹਾਂ ਵਿਚੋਂ ਕਿਸੇ ਦੀ ਵੀ ਪਛਾਣ ਨਹੀਂ ਦੱਸੀ। ਰੌਇਲ ਕੈਨੇਡਿਆਈ ਮਾਊਂਟਿਡ ਪੁਲੀਸ ਦੇ ਸਹਾਇਕ ਕਮਿਸ਼ਨਰ ਲੀਜਾ ਮੋਰਲੈਂਡ ਨੇ ਦੱਸਿਆ ਕਿ ਦੋ ਘਟਨਾਵਾਂ ਅਲਬਰਟਾ ਅਤੇ ਇੱਕ ਮੈਨੀਟੋਬਾ ਸੂਬੇ ਦੀ ਅਮਰੀਕਾ ਨਾਲ ਲੱਗਦੀ ਸਰਹੱਦ ’ਤੇ ਵਾਪਰੀ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ 4 ਫਰਵਰੀ ਨੂੰ ਅਲਬਰਟਾ ਦੇ ਕੌਟਸ ਲਾਂਘੇ ’ਤੇ ਅਮਰੀਕਾ ਵਲੋਂ ਆਏ ਇਕ ਵਾਹਨ ਚਾਲਕ ਨੇ ਦਸਤਾਵੇਜ਼ਾਂ ਦੀ ਜਾਂਚ ਕਰਾਉਣ ਦੀ ਥਾਂ ਨਾਕਾ ਤੋੜਿਆ ਤੇ ਗੱਡੀ ਭਜਾ ਲਈ। ਸੀਬੀਐਸਏ (ਸਰਹੱਦੀ ਸੁਰੱਖਿਆ ਦਲ) ਵੱਲੋਂ ਪੁਲੀਸ ਨੂੰ ਸੂਚਿਤ ਕੀਤੇ ਜਾਣ ’ਤੇ 80 ਕਿਲੋਮੀਟਰ ਦੂਰ ਰੇਮੰਡ ਕੋਲ ਵਾਹਨ ਨੂੰ ਘੇਰਿਆ ਤਾਂ ਵਾਹਨ ਚਾਲਕ ਗੱਡੀ ਛੱਡ ਕੇ ਪੈਦਲ ਭੱਜ ਪਿਆ। ਕਾਫੀ ਦੂਰ ਤੱਕ ਭੱਜਦੇ ਹੋਏ ਉਸ ਨੇ ਆਪਣੇ ਕੋਲ ਰੱਖੇ ਮਾਰੂ ਹਥਿਆਰ ਨਾਲ ਖ਼ੁਦ ਨੂੰ ਜ਼ਖ਼ਮੀ ਕਰ ਲਿਆ ਤੇ ਹਸਪਤਾਲ ਲਿਜਾਂਦੇ ਹੋਏ ਉਸ ਦੀ ਮੌਤ ਹੋ ਗਈ।

ਇੱਕ ਹੋਰ ਘਟਨਾ ਵਿੱਚ 3 ਫਰਵਰੀ ਨੂੰ ਤੜਕੇ ਕੜਾਕੇ ਦੀ ਠੰਡ ਵਿੱਚ ਪੰਜ ਨਾਬਾਲਗਾਂ ਸਮੇਤ 9 ਜਣੇ ਹਨੇਰੇ ਦੀ ਆੜ ਹੇਠ ਪੈਦਲ ਸਰਹੱਦ ਲੰਘ ਕੇ ਅਮਰੀਕਾ ਤੋਂ ਕੈਨੇਡਾ ਵੜਨ ਦਾ ਯਤਨ ਕਰ ਰਹੇ ਸਨ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤੀਜੀ ਘਟਨਾ ਮੈਨੀਟੋਬਾ ਸੂਬੇ ਵਿੱਚ ਦੇ ਸਰਹੱਦੀ ਪਿੰਡ ਐਮਰਸਨ ਕੋਲ ਵਾਪਰੀ ਜਿੱਥੇ ਅਮਰੀਕਨ ਕਸਟਮ ਤੇ ਬਾਰਡਰ ਸੁਰੱਖਿਆ ਅਮਲੇ (ਸੀਬੀਪੀ) ਵਲੋਂ ਖਬਰਦਾਰ ਕੀਤੇ ਜਾਣ ’ਤੇ 6 ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐਮਰਸਨ ਉਹੀ ਸਥਾਨ ਹੈ, ਜਿੱਥੇ ਦੋ ਸਾਲ ਪਹਿਲਾਂ ਗੁਜਰਾਤੀ ਮੂਲ ਦੇ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਸਮੇਤ ਪੰਜ ਲੋਕ ਬਰਫੀਲੇ ਤੂਫਾਨ ਦੀ  ਜੱਦ ਵਿਚ ਆਉਣ ਕਰਕੇ ਮਾਰੇ ਗਏ ਸਨ।

Advertisement
×