DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ:ਮੈਨੀਟੋਬਾ ਸਰਕਾਰ ਦੇ ਮੰਤਰੀ ਮਿੰਟੂ ਸੰਧੂ ਵੱਲੋਂ ਉੱਘੇ ਸਮਾਜ ਸੇਵੀ ਦਾ ਸਨਮਾਨ

ਭਵਿੱਖ ਵਿੱਚ ਹੋਰ ਸੰਜੀਦਗੀ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰਾਂਗਾ:ਗੁਰਪ੍ਰੀਤ ਸਿੰਘ
  • fb
  • twitter
  • whatsapp
  • whatsapp
featured-img featured-img
ਸਮਾਜ ਸੇਵੀ ਗੁਰਪ੍ਰੀਤ ਸਿੰਘ ਜੱਸਲ ਦਾ ਮੰਤਰੀ ਸੁਖਜਿੰਦਰਪਾਲ ਸਿੰਘ ਸੰਧੂ ( ਮਿੰਟੂ ਸੰਧੂ ) ਸਨਮਾਨ ਕਰਦੇ ਹੋਏ।
Advertisement

ਸਮਾਜ ਅੰਦਰ ਵਿਚਰਦਿਆਂ ਕੀਤੀ ਸੇਵਾ ਦਾ ਫਲ਼ ਇਨਸਾਨ ਨੂੰ ਪ੍ਰਮਾਤਮਾ ਆਪਣੀਆਂ ਬਖਸ਼ਸਾਂ ਦੇ ਰੂਪ 'ਚ ਜ਼ਰੂਰ ਦਿੰਦੇ ਹਨ। ਦੁਨੀਆ 'ਚ ਅਜਿਹੇ ਕਈ ਲੋਕ ਹਨ ਜੋ ਦੂਜਿਆਂ ਲਈ ਮਾਰਗ ਦਰਸ਼ਕ ਬਣਦੇ ਹਨ। ਅਜਿਹੀ ਇਕ ਸ਼ਖ਼ਸੀਅਤ ਲਾਇਨਜ਼ ਕਲੱਬ ਮੋਗਾ ਦੇ ਪ੍ਰਧਾਨ ਸ਼੍ਰੀ ਗੁਰਪ੍ਰੀਤ ਸਿੰਘ ਜੱਸਲ ਹਨ,ਜੋ ਆਪਣੇ  ਕੈਨੇਡਾ ਅਤੇ ਅਮਰੀਕਾ ਦੌਰੇ ਦੌਰਾਨ ਮੈਨੀਟੋਬਾ ਦੀ ਅਸੰਬਲੀ ਪਹੁੰਚੇ,ਜਿੱਥੇ ਉਨ੍ਹਾਂ ਦਾ ਮੈਨੀਟੋਬਾ ਸਰਕਾਰ ਦੇ ਵਿਚ ਪਬਲਿਕ ਸਰਵਿਸ ਡਿਲਿਵਰੀ ਦੇ ਮੰਤਰੀ ਸ੍ਰੀ ਸੁਖਜਿੰਦਰਪਾਲ ਸਿੰਘ ਸੰਧੂ ( ਮਿੰਟੂ ਸੰਧੂ ) ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਹੈ।

ਉਨ੍ਹਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮੰਤਰੀ ਮਿੰਟੂ ਸੰਧੂ ਨੇ ਦੱਸਿਆ ਗਿਆ ਕੇ ਇਹ ਸਨਮਾਨ ਸ੍ਰੀ ਜੱਸਲ ਵੱਲੋਂ ਪੰਜਾਬ ਵਿਚ ਆਪਣੇ ਉੱਦਮੀ ਯਤਨਾਂ ਦੇ ਨਾਲ-ਨਾਲ ਸਮਾਜ ਭਲਾਈ ਲਈ ਆਪਣੀ ਵਚਨਬੱਧਤਾ ਤੇ ਵੱਖ-ਵੱਖ ਭਾਈਚਾਰਿਆਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ, ਰੁੱਖ ਲਗਾਉਣ ਦੀਆਂ ਮੁਹਿੰਮਾਂ, ਅਵਾਰਾ ਪਸ਼ੂਆਂ ਦੀ ਦੇਖਭਾਲ, ਅਤੇ ਅਣਪਛਾਤੇ ਮ੍ਰਿਤਕ ਵਿਅਕਤੀਆਂ ਲਈ ਮੁਫ਼ਤ ਅੰਤਿਮ ਸੰਸਕਾਰ ਸੇਵਾਵਾਂ ਆਦਿ ਲਈ ਦਿੱਤਾ ਗਿਆ ।

Advertisement

ਇਸ ਮੌਕੇ ਸ਼੍ਰੀ ਗੁਰਪ੍ਰੀਤ ਸਿੰਘ ਜੱਸਲ ਨੇ ਮੈਨੀਟੋਬਾ ਦੇ ਸਰਕਾਰ ਵੱਲੋਂ ਉਹਨਾਂ ਦਾ ਸਨਮਾਨ ਕੀਤੇ ਜਾਣ ਲਈ ਧੰਨਵਾਦ ਕੀਤਾ ਅਤੇ ਕਿਹਾ ਇਸ ਸਨਮਾਨ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ। ਉਹ ਭਵਿੱਖ ’ਚ ਹੋਰ ਸੰਜੀਦਗੀ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਉਨ੍ਹਾਂ ਵੱਲੋਂ ਪੰਜਾਬ ਦੀ ਤਰੱਕੀ ਤੇ ਬਿਹਤਰੀ ਲਈ ਐੱਨਆਰਆਈ (NRI) ਭਰਾਵਾਂ ਅੱਗੇ ਕੁਝ ਸੁਝਾਅ ਵੀ ਰੱਖੇ ਗਏ।

Advertisement
×