ਕੈਨੇਡਾ: ਪੰਜਾਬੀ ਵਕੀਲ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਦੀ ਜਾਂਚ ਸ਼ੁਰੂ
ਪੀਲ ਪੁਲੀਸ ਨੇ ਬਰੈਂਪਟਨ ਦੀ ਲਾਅ ਫਰਮ ਦੇ ਮਾਲਕ ਪਵਨਜੀਤ ਮਾਨ ਖ਼ਿਲਾਫ਼ ਧੋਖਾਧੜੀ ਦੇ ਲੱਗੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸ ’ਤੇ ਘਰਾਂ ਦੇ ਖਰੀਦਦਾਰਾਂ ਵੱਲੋਂ ਟਰੱਸਟ ਖਾਤੇ ਵਿੱਚ ਜਮ੍ਹਾਂ ਕਰਵਾਏ ਗਏ 30 ਲੱਖ ਤੋਂ ਵੱਧ ਬਿਆਨੇ ਦੀ...
Advertisement
ਪੀਲ ਪੁਲੀਸ ਨੇ ਬਰੈਂਪਟਨ ਦੀ ਲਾਅ ਫਰਮ ਦੇ ਮਾਲਕ ਪਵਨਜੀਤ ਮਾਨ ਖ਼ਿਲਾਫ਼ ਧੋਖਾਧੜੀ ਦੇ ਲੱਗੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸ ’ਤੇ ਘਰਾਂ ਦੇ ਖਰੀਦਦਾਰਾਂ ਵੱਲੋਂ ਟਰੱਸਟ ਖਾਤੇ ਵਿੱਚ ਜਮ੍ਹਾਂ ਕਰਵਾਏ ਗਏ 30 ਲੱਖ ਤੋਂ ਵੱਧ ਬਿਆਨੇ ਦੀ ਰਕਮ ਹੜੱਪਣ ਦੇ ਦੋਸ਼ ਹਨ। ਪੁਲੀਸ ਨੇ ਹੋਰ ਪੀੜਤਾਂ ਨੂੰ ਵੀ ਇਸ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਦਾ ਸੱਦਾ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਵਨਜੀਤ ਮਾਨ ਨੇ ਰਿਐਲਿਟੀ ਟਰੱਸਟ ਖਾਤੇ ’ਚੋਂ ਵੱਡੀ ਰਕਮ ਕਢਵਾ ਕੇ ਆਪਣੇ ਨਿੱਜੀ ਕੰਮਾਂ ਲਈ ਵਰਤੀ ਹੈ। ਇਹ ਪੈਸੇ ਅਸਲ ਵਿੱਚ ਘਰਾਂ ਦੇ ਖਰੀਦਦਾਰਾਂ ਵੱਲੋਂ ਵਿਕਰੇਤਾਵਾਂ ਨੂੰ ਅਦਾਇਗੀ ਕਰਨ ਲਈ ਰੱਖੇ ਗਏ ਸਨ।
Advertisement
Advertisement
×