ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੈਨੇਡਾ: ਜਹਾਜ਼ ਅੰਦਰ ਧੂੰਆਂ ਫੈਲਣ ਕਾਰਨ ਐਮਰਜੈਂਸੀ ਲੈਂਡਿੰਗ

ਟੋਰਾਂਟੋਂ ਤੋਂ ਮੰਗਲਵਾਰ ਸ਼ਾਮ ਨੂੰ ਵੈਨਕੂਵਰ ਜਾ ਰਹੇ ਪੋਰਟਰ ਏਅਰਲਾਈਨ ਦੇ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਰਿਜਾਇਨਾ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਐਂਬਰਾਇਰ 195 ਜੈੱਟ ਜਹਾਜ਼ ਵਿੱਚ 95 ਯਾਤਰੀ ਤੇ ਅਮਲੇ ਦੇ 5 ਮੈਂਬਰ ਸਨ। ਉਡਾਣ ਭਰਨ ਤੋਂ...
Advertisement

ਟੋਰਾਂਟੋਂ ਤੋਂ ਮੰਗਲਵਾਰ ਸ਼ਾਮ ਨੂੰ ਵੈਨਕੂਵਰ ਜਾ ਰਹੇ ਪੋਰਟਰ ਏਅਰਲਾਈਨ ਦੇ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਰਿਜਾਇਨਾ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਐਂਬਰਾਇਰ 195 ਜੈੱਟ ਜਹਾਜ਼ ਵਿੱਚ 95 ਯਾਤਰੀ ਤੇ ਅਮਲੇ ਦੇ 5 ਮੈਂਬਰ ਸਨ। ਉਡਾਣ ਭਰਨ ਤੋਂ ਦੋ ਘੰਟੇ ਬਾਅਦ 38 ਹਜ਼ਾਰ ਫੁੱਟ ਦੀ ਉਚਾਈ ’ਤੇ ਕੁਝ ਯਾਤਰੀਆਂ ਨੂੰ ਜਹਾਜ਼ ਅੰਦਰ ਧੂੰਆਂ ਮਹਿਸੂਸ ਹੋਇਆ, ਉਸ ਵੇਲੇ ਜਹਾਜ਼ ਮੋਨਟਾਨਾ ਉੱਤੋਂ ਲੰਘ ਰਿਹਾ ਸੀ।

ਜਹਾਜ਼ ਦੇ ਅਮਲੇ ਨੇ ਤੁਰੰਤ ਚੌਕਸ ਹੁੰਦਿਆਂ ਹੰਗਾਮੀ ਐਲਾਨ ਕਰਕੇ ਰਿਜਾਇਨਾ ਹਵਾਈ ਅੱਡੇ ਦੇ ਕੰਟਰੋਲ ਟਾਵਰ ਨਾਲ ਸੰਪਰਕ ਕੀਤਾ। ਰਾਤ 08:33 ਮਿੰਟ ’ਤੇ ਜਹਾਜ਼ ਨੂੰ ਸੁਰੱਖਿਅਤ ਰਿਜਾਇਨਾ ਹਵਾਈ ਅੱਡੇ ’ਤੇ ਉਤਾਰ ਲਿਆ ਗਿਆ। ਯਾਤਰੀਆਂ ਨੂੰ ਉਤਾਰ ਕੇ ਜਹਾਜ਼ ਦੀ ਜਾਂਚ ਸ਼ੁਰੂ ਕੀਤੀ ਗਈ। ਸਾਰੇ ਯਾਤਰੀਆਂ ਤੇ ਅਮਲਾ ਮੈਂਬਰਾਂ ਨੂੰ ਹੋਟਲ ਵਿੱਚ ਠਹਿਰਾਇਆ ਗਿਆ ਤੇ ਅਗਲੇ ਦਿਨ ਦੂਜੇ ਜਹਾਜ਼ ਵਿੱਚ ਵੈਨਕੂਵਰ ਲਈ ਰਵਾਨਾ ਕੀਤਾ। ਯਾਤਰੀਆਂ ਲਈ ਪਰੇਸ਼ਾਨੀ ਨੂੰ ਏਅਰਲਾਈਨ ਨੇ ਆਪਣੀ ਮਜਬੂਰੀ ਦੱਸਿਆ। ਚੌਕਸੀ ਦਿਖਾਉਣ ਕਰਕੇ ਏਅਰਲਾਈਨ ਨੇ ਆਪਣੇ ਪਾਇਲਟ ਦੀ ਤਾਰੀਫ਼ ਵੀ ਕੀਤੀ।

Advertisement

Advertisement