ਮਾਊਂਟ ਐਵਰੈਸਟ ’ਤੇ ਵਪਾਰਕ ਹੈਲੀਕਾਪਟਰਾਂ ਦੀ ਉਡਾਣ ਉੱਤੇ ਪਾਬੰਦੀ ਸੀਏਏਐੱਨ ਵੱਲੋਂ ਰੱਦ
ਕਾਠਮੰਡੂ, 15 ਦਸੰਬਰ ਨੇਪਾਲ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ (ਸੀਏਏਐੱਨ) ਨੇ ਸਾਗਰਮਾਥਾ ਨੈਸ਼ਨਲ ਪਾਰਕ ਦੇ ਅਧਿਕਾਰੀਆਂ ਵੱਲੋਂ ਜਾਰੀ ਉਸ ਨੋਟਿਸ ’ਤੇ ਇਤਰਾਜ਼ ਜਤਾਇਆ ਹੈ ਜਿਸ ਵਿੱਚ ਵੱਖ-ਵੱਖ ਹੈਲੀਕਾਪਟਰਾਂ ਨੂੰ ਵਪਾਰਕ ਉਦੇਸ਼ਾਂ ਲਈ ਰਾਸ਼ਟਰੀ ਪਾਰਕ ਦੇ ਉੱਪਰ ਉਡਾਣ ਭਰਨ ’ਤੇ ਪਾਬੰਦੀ ਲਗਾਈ...
Advertisement
ਕਾਠਮੰਡੂ, 15 ਦਸੰਬਰ
ਨੇਪਾਲ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ (ਸੀਏਏਐੱਨ) ਨੇ ਸਾਗਰਮਾਥਾ ਨੈਸ਼ਨਲ ਪਾਰਕ ਦੇ ਅਧਿਕਾਰੀਆਂ ਵੱਲੋਂ ਜਾਰੀ ਉਸ ਨੋਟਿਸ ’ਤੇ ਇਤਰਾਜ਼ ਜਤਾਇਆ ਹੈ ਜਿਸ ਵਿੱਚ ਵੱਖ-ਵੱਖ ਹੈਲੀਕਾਪਟਰਾਂ ਨੂੰ ਵਪਾਰਕ ਉਦੇਸ਼ਾਂ ਲਈ ਰਾਸ਼ਟਰੀ ਪਾਰਕ ਦੇ ਉੱਪਰ ਉਡਾਣ ਭਰਨ ’ਤੇ ਪਾਬੰਦੀ ਲਗਾਈ ਗਈ ਹੈ। ਸੀਏਏਐੱਨ ਨੇ ਇੱਕ ਬਿਆਨ ਵਿੱਚ ਕਿਹਾ, ‘‘ਸ਼ੋਰ ਪ੍ਰਦੂਸ਼ਣ ਦੀ ਜਾਂਚ ਤੇ ਖੇਤਰ ’ਚ ਵਾਤਾਵਰਨ ਤੇ ਜੰਗਲੀ ਜੀਵਾਂ ਦੀ ਸੁਰੱਖਿਆ ਦੇ ਨਾਮ ’ਤੇ ‘ਮਾਊਂਟ ਐਵਰੈਸਟ’ ਦੇ ਗੇਟਵੇਅ ਖੁੰਬੂ ਖੇਤਰ ਵਿੱਚ ਵਪਾਰਕ ਹੈਲੀਕਾਪਟਰਾਂ ਦੇ ਉਡਾਣ ਭਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਲਈ ਰਾਸ਼ਟਰੀ ਪਾਰਕ ਦੇ ਅਧਿਕਾਰੀਆਂ ਵੱਲੋਂ ਜਾਰੀ ਨੋਟਿਸ ਨੇ ਸਾਡਾ ਧਿਆਨ ਖਿੱਚਿਆ ਹੈ।’’ ਬਿਆਨ ਮੁਤਾਬਕ, ‘‘ਪਾਰਕ ਅਧਿਕਾਰੀਆਂ ਨੂੰ ਰਾਸ਼ਟਰੀ ਪਾਰਕ ਖੇਤਰ ਵਿੱਚ ਹੈਲੀਕਾਪਟਰਾਂ ਦੀ ਉਡਾਣ ’ਤੇ ਰੋਕ ਲਗਾਉਣ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਜਹਾਜ਼ ਦੇ ਉਤਰਨ ਅਤੇ ਉਡਾਣ ਭਰਨ ਸਬੰਧੀ ਅਧਿਕਾਰ ਪੂਰੀ ਤਰ੍ਹਾਂ ਸੀਏਏਐੱਨ ਕੋਲ ਹਨ।’’ -ਪੀਟੀਆਈ
Advertisement
Advertisement
×