Bus carrying wedding guests plunges into Indus river: ਪਾਕਿਸਤਾਨ ਵਿਚ ਬਾਰਾਤੀਆਂ ਵਾਲੀ ਬੱਸ ਨਦੀ ’ਚ ਡਿੱਗੀ, 16 ਹਲਾਕ
ਜ਼ਖ਼ਮੀ ਲਾੜੀ ਨੂੰ ਹਸਪਤਾਲ ਦਾਖ਼ਲ ਕਰਵਾਇਆ
Advertisement
ਪੇਸ਼ਾਵਰ, 12 ਨਵੰਬਰ
ਪਾਕਿਸਤਾਨ ਦੇ ਪਹਾੜੀ ਗਿਲਗਿਟ-ਬਾਲਟਿਸਤਾਨ ਖਿੱਤੇ ਵਿਚ ਅੱਜ ਬਾਰਾਤੀਆਂ ਵਾਲੀ ਬੱਸ ਦੇ ਸਿੰਧੂ ਨਦੀ ਵਿਚ ਡਿੱਗਣ ਨਾਲ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਮਹਿਲਾ, ਜੋ ਲਾੜੀ ਦੱਸੀ ਜਾਂਦੀ ਹੈ, ਜ਼ਖ਼ਮੀ ਹੋ ਗਈ। ਹਾਦਸਾ ਦਿਆਮੀਰ ਜ਼ਿਲ੍ਹੇ ਵਿਚ ਹੋਇਆ। ਬੱਸ ਅਸਤੋਰ ਤੋਂ ਪੰਜਾਬ ਦੇ ਚੱਕਵਾਲ ਜ਼ਿਲ੍ਹੇ ਵੱਲ ਜਾ ਰਹੀ ਸੀ ਅਤੇ ਤੇਲਚੀ ਪੁਲ ਤੋਂ ਨਦੀ ਵਿਚ ਡਿੱਗ ਗਈ। ਦਿਆਮੀਰ ਦੇ ਐੱਸਐੱਸਪੀ ਸ਼ੇਰ ਖ਼ਾਨ ਨੇ 16 ਲਾਸ਼ਾਂ ਮਿਲਣ ਦੀ ਪੁਸ਼ਟੀ ਕੀਤੀ ਹੈ ਜਦੋਂਕਿ ਹੋਰਨਾਂ ਪੀੜਤਾਂ ਦੀ ਭਾਲ ਲਈ ਰਾਹਤ ਤੇ ਬਚਾਅ ਕਾਰਜ ਜਾਰੀ ਸਨ। ਹਾਦਸੇ ਵਿਚ ਜ਼ਖ਼ਮੀ ਹੋਈ ਮਹਿਲਾ, ਜੋ ਲਾੜੀ ਦੱਸੀ ਜਾਂਦੀ ਹੈ, ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਉਧਰ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਅਧਿਕਾਰੀਆਂ ਨੇ ਕਿਹਾ ਕਿ 22 ਵਿਅਕਤੀ ਡੁੱਬ ਗਏ ਜਦੋਂਕਿ ਇਕ ਬੱਚੇ ਨੂੰ ਬਚਾਅ ਲਿਆ ਗਿਆ ਹੈ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। -ਪੀਟੀਆਈ
Advertisement
Advertisement
×