ਸੌਰ ਊਰਜਾ ਨਾਲ 10 ਮੁਲਕਾਂ ਦੀਆਂ ਇਮਾਰਤਾਂ ਰੁਸ਼ਨਾਈਆਂ
ਸੰਯੁਕਤ ਰਾਸ਼ਟਰ ’ਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਪ੍ਰਸ਼ਾਂਤ ਖੇਤਰ ਦੇ 10 ਟਾਪੂਨੁਮਾ ਮੁਲਕਾਂ ’ਚ 12 ਜਨਤਕ ਇਮਾਰਤਾਂ ਨੂੰ ਸੌਰ ਊਰਜਾ ਨਾਲ ਰੌਸ਼ਨ ਕੀਤਾ ਹੈ। ਇਹ ਪਹਿਲ 15 ਕਰੋੜ ਅਮਰੀਕੀ ਡਾਲਰ ਦੇ ‘ਭਾਰਤ-ਸੰਯੁਕਤ...
Advertisement
ਸੰਯੁਕਤ ਰਾਸ਼ਟਰ ’ਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਪ੍ਰਸ਼ਾਂਤ ਖੇਤਰ ਦੇ 10 ਟਾਪੂਨੁਮਾ ਮੁਲਕਾਂ ’ਚ 12 ਜਨਤਕ ਇਮਾਰਤਾਂ ਨੂੰ ਸੌਰ ਊਰਜਾ ਨਾਲ ਰੌਸ਼ਨ ਕੀਤਾ ਹੈ। ਇਹ ਪਹਿਲ 15 ਕਰੋੜ ਅਮਰੀਕੀ ਡਾਲਰ ਦੇ ‘ਭਾਰਤ-ਸੰਯੁਕਤ ਰਾਸ਼ਟਰ ਵਿਕਾਸ ਭਾਈਵਾਲੀ ਫੰਡ’ ਤਹਿਤ ਅਮਲ ’ਚ ਲਿਆਂਦੀ ਗਈ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਫੰਡ ‘ਹਰਿਤ ਊਰਜਾ’ ਹੱਲ ਪੇਸ਼ ਕਰ ਰਿਹਾ ਹੈ। ਪ੍ਰਸ਼ਾਂਤ ਮਹਾਸਾਗਰ ਦੇ 10 ਮੁਲਕਾਂ ’ਚ 12 ਜਨਤਕ ਇਮਾਰਤਾਂ ਨੂੰ ਸੌਰ ਊਰਜਾ ਮੁਹੱਈਆ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਦੇ ਦੱਖਣ-ਦੱਖਣ ਸਹਿਯੋਗ ਦਫ਼ਤਰ ਨੇ ਕਿਹਾ ਕਿ ਪ੍ਰਾਜੈਕਟ ਤਹਿਤ 74 ਸਥਾਨਕ ਤਕਨੀਸ਼ੀਅਨਾਂ ਨੂੰ ਸਿਖਲਾਈ ਦਿੱਤੀ ਗਈ ਹੈ, 16500 ਤੋਂ ਵੱਧ ਲੋਕਾਂ ਨੂੰ ਲਾਭ ਹੋਇਆ ਹੈ ਅਤੇ 25 ਸਾਲਾਂ ਅੰਦਰ ਤਕਰੀਬਨ 9600 ਟਨ ਕਾਰਬਨ ਡਾਇਆਕਸਾਈਡ ਨਿਕਾਸੀ ਤੋਂ ਬਚਣ ’ਚ ਮਦਦ ਮਿਲੇਗੀ।
Advertisement
Advertisement
×