DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬ੍ਰਿਟਿਸ਼ ਸੰਸਦ ਮੈਂਬਰ ਨੇ ‘ਐਮਰਜੈਂਸੀ' ਫਿਲਮ ਦੇ ਲੱਗਣ ਵਿੱਚ ਰੁਕਾਵਟ ਪਾਉਣ ਦੀ ਨਿੰਦਾ ਕੀਤੀ

British MP Condemns Disruption of 'Emergency' Film Screening
  • fb
  • twitter
  • whatsapp
  • whatsapp
Advertisement

ਲੰਦਨ, 24 ਜਨਵਰੀ

ਬ੍ਰਿਟੇਨ ਵਿੱਚ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਇਕ ਸੰਸਦ ਮੈਂਬਰ ਨੇ ਉੱਤਰੀ-ਪੱਛਮੀ ਲੰਦਨ ਵਿੱਚ ਆਪਣੇ ਚੁਣਾਵੀ ਖੇਤਰ ਦੇ ਲੋਕਾਂ ਨੂੰ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ' ਦੀ ਸਕਰੀਨਿੰਗ ਦੌਰਾਨ ਨਕਾਬਪੋਸ਼ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਧਮਕੀ ਦਿੱਤੇ ਜਾਣ ਦੇ ਮਾਮਲੇ ਵਿੱਚ ਘਰੇਲੂ ਮੰਤਰੀ ਤੋਂ ਦਖ਼ਲ ਕਰਨ ਦੀ ਅਪੀਲ ਕੀਤੀ ਹੈ।

Advertisement

ਬੌਬ ਬਲੈਕਮੈਨ ਨੇ ‘ਹਾਊਸ ਆਫ ਕਾਮਨਜ਼' (ਬ੍ਰਿਟਿਸ਼ ਸਾਂਸਦ ਦੇ ਨੀਵੇਂ ਹਾਊਸ) ਨੂੰ ਦੱਸਿਆ ਕਿ ਇਸ ਫਿਲਮ ਨੂੰ ਵੋਲਵਰਹੈਮਪਟਨ, ਬਰਮਿੰਘਮ, ਸਲੋ, ਸਟੇਨਸ ਅਤੇ ਮੈਨਚੈਸਟਰ ਵਿੱਚ ਵੀ ਇਸੇ ਤਰ੍ਹਾਂ ਰੁਕਵਇਆ ਗਿਆ। ਇਸ ਦੇ ਨਤੀਜੇ ਵਜੋਂ ‘ਵਿਊ ਅਤੇ ਸਿਨੇਵਰਲਡ' ਨੇ ਬ੍ਰਿਟੇਨ ਵਿੱਚ ਆਪਣੇ ਕਈ ਸਿਨੇਮਾ ਘਰਾਂ ਤੋਂ ਫਿਲਮ ਨੂੰ ਹਟਾਉਣ ਦਾ ਫੈਸਲਾ ਲਿਆ ਹੈ। ਵਿਊ ਅਤੇ ਸਿਨੇਵਰਲਡ ਬ੍ਰਿਟੇਨ ਵਿੱਚ ਕਈ ਸਿਨੇਮਾ ਘਰਾਂ ਦਾ ਪ੍ਰਚਾਲਨ ਕਰਦੇ ਹਨ।

ਬਲੈਕਮੈਨ ਨੇ ਸਾਂਸਦ ਨੂੰ ਦੱਸਿਆ, “ਐਤਵਾਰ ਨੂੰ ਮੇਰੇ ਖੇਤਰ ਦੇ ਕਈ ਲੋਕ ਹੈਰੋ ਵਿਊ ਸਿਨੇਮਾ ਵਿੱਚ ‘ਐਮਰਜੈਂਸੀ' ਫਿਲਮ ਦੇਖਣ ਲਈ ਟਿਕਟ ਖਰੀਦ ਚੁਕੇ ਸਨ। ਫਿਲਮ ਦੇ ਪ੍ਰਦਰਸ਼ਨ ਦੇ ਲਗਭਗ 30 ਜਾਂ 40 ਮਿੰਟ ਬਾਅਦ ਨਕਾਬਪੋਸ਼ ਖਾਲਿਸਤਾਨੀ ਵੱਖਵਾਦੀ ਸਿਨੇਮਾ ਘਰ ਵਿੱਚ ਦਾਖਲ ਹੋਏ ਅਤੇ ਦਰਸ਼ਕਾਂ ਨੂੰ ਧਮਕੀ ਦਿੱਤੀ ਤੇ ਫਿਲਮ ਨੂੰ ਜਬਰਦਸਤੀ ਬੰਦ ਕਰਵਾ ਦਿੱਤਾ।”

ਉਨ੍ਹਾਂ ਕਿਹਾ ਕਿ ਇਸ ਫਿਲਮ ਬਾਰੇ ਮੈਂ ਇਸ ਦੀ ਗੁਣਵੱਤਾ ਜਾਂ ਵਿਸ਼ਾ-ਵਸਤੁ ’ਤੇ ਕੋਈ ਟਿੱਪਣੀ ਨਹੀਂ ਕਰ ਰਿਹਾ ਹਾਂ, ਪਰ ਮੈਂ ਆਪਣੇ ਅਤੇ ਹੋਰ ਸੰਸਦ ਮੈਂਬਰਾਂ ਦੇ ਵੋਟਰਾਂ ਦੇ ਇਸ ਫਿਲਮ ਨੂੰ ਦੇਖਣ ਅਤੇ ਇਸ ’ਤੇ ਫੈਸਲਾ ਕਰਨ ਦੇ ਅਧਿਕਾਰ ਦੀ ਰੱਖਿਆ ਕਰਦਾ ਹਾਂ। ਸੰਸਦ ਮੈਂਬਰ ਨੇ ਆਸ ਕਰਦਿਆਂ ਕਿਹਾ ਕਿ ਕੀ ਅਸੀਂ ਅਗਲੇ ਹਫ਼ਤੇ ਘਰੇਲੂ ਮੰਤਰੀ (ਯੇਵੈਟ ਕੂਪਰ) ਤੋਂ ਇਹ ਭਾਸ਼ਣ ਦੀ ਉਮੀਦ ਕਰ ਸਕਦੇ ਹਾਂ ਕਿ ਕੀ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਿਨ੍ਹਾਂ ਲੋਕਾਂ ਨੂੰ ਐਸੀ ਫਿਲਮਾਂ ਦੇਖਣ ਦੀ ਇੱਛਾ ਹੈ, ਜੋ ਸੈਂਸਰ ਦੁਆਰਾ ਮੰਜ਼ੂਰ ਕੀਤੀਆਂ ਗਈਆਂ ਹਨ, ਉਹ ਸ਼ਾਂਤੀ ਅਤੇ ਸਦਭਾਵ ਨਾਲ ਐਸਾ ਕਰ ਸਕਣ?

ਉਨ੍ਹਾਂ ਕਿਹਾ ਕਿ ਮੈਂ ਸਿਨੇਮਾ ਘਰਾਂ ਦੇ ਬਾਹਰ ਪ੍ਰਦਰਸ਼ਨ ਕਰਨ ਵਾਲਿਆਂ ਦੇ ਅਧਿਕਾਰ ਦੀ ਪੂਰੀ ਤਰ੍ਹਾਂ ਰੱਖਿਆ ਕਰਦਾ ਹਾਂ, ਪਰ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਬਾਰੇ ਨਹੀਂ।” ਪੀਟੀਆਈ

Advertisement
×