ਬ੍ਰਿਸਬੇਨ: ਗੁਰੂ ਰਵਿਦਾਸ ਸਭਾ ਵੱਲੋਂ ਸਮਾਗਮ
ਇੱਥੇ ਗੁਰੂ ਰਵਿਦਾਸ ਸਭਾ ਵੱਲੋਂ ਸੱਤਵਾਂ ਸਤਿਸੰਗ ਕਰਵਾਇਆ ਗਿਆ। ਬੱਚਿਆਂ ਜਸਲੀਨ, ਰਹਿਮਪ੍ਰੀਤ, ਵੀਰਾਂਸ਼ੂ ਅਤੇ ਦਾਏਸ਼ਾ ਨੇ ਸ਼ਬਦ ਗਾਇਆ। ਇਸ ਮੌਕੇ ਸੰਤ ਕਿਸ਼ਨ ਨਾਥ ਚਹੇੜੂ ਨੇ ਪ੍ਰਵਚਨ ਕੀਤੇ। ਉਨ੍ਹਾਂ ‘ਮਾਤਾ ਸਾਵਿਤਰੀ ਬਾਈ ਫੂਲੇ’ ਪੁਸਤਕ ਵੀ ਰਿਲੀਜ਼ ਕੀਤੀ। ਅਮਰਜੀਤ ਬੰਗੜ ਨੇ ਬਹੁਜਨ...
Advertisement
ਇੱਥੇ ਗੁਰੂ ਰਵਿਦਾਸ ਸਭਾ ਵੱਲੋਂ ਸੱਤਵਾਂ ਸਤਿਸੰਗ ਕਰਵਾਇਆ ਗਿਆ। ਬੱਚਿਆਂ ਜਸਲੀਨ, ਰਹਿਮਪ੍ਰੀਤ, ਵੀਰਾਂਸ਼ੂ ਅਤੇ ਦਾਏਸ਼ਾ ਨੇ ਸ਼ਬਦ ਗਾਇਆ। ਇਸ ਮੌਕੇ ਸੰਤ ਕਿਸ਼ਨ ਨਾਥ ਚਹੇੜੂ ਨੇ ਪ੍ਰਵਚਨ ਕੀਤੇ। ਉਨ੍ਹਾਂ ‘ਮਾਤਾ ਸਾਵਿਤਰੀ ਬਾਈ ਫੂਲੇ’ ਪੁਸਤਕ ਵੀ ਰਿਲੀਜ਼ ਕੀਤੀ। ਅਮਰਜੀਤ ਬੰਗੜ ਨੇ ਬਹੁਜਨ ਸਮਾਜ ਲਈ ਸਾਂਝੀ ਸੋਚ ਅਤੇ ਏਕਤਾ ਦੀ ਲੋੜ ’ਤੇ ਜ਼ੋਰ ਦਿੱਤਾ, ਜਦਕਿ ਗੀਤਕਾਰ ਰੱਤੂ ਰੰਧਾਵਾ ਨੇ ਕਵਿਤਾ ਸੁਣਾਈ। ਗੁਰਪ੍ਰੀਤ ਕੌਰ ਅਤੇ ਦਲਜੀਤ ਸਿੰਘ ਨੇ ਸ਼ਬਦ ਗਾਇਨ ਕੀਤਾ। ਇਨ੍ਹਾਂ ਤੋਂ ਇਲਾਵਾ ਹਵਿੰਦਰ ਬਾਸੀ, ਲਖਵਿੰਦਰ, ਮਨਦੀਪ ਹੀਰਾ, ਹਰਦੀਪ ਵਾਗਲਾ ਅਤੇ ਬਲਵਿੰਦਰ ਮੋਰੋਂ ਨੇ ਸੰਬੋਧਨ ਕੀਤਾ।
Advertisement
Advertisement
×