ਬਰਤਾਨੀਆ ’ਚ ਭਾਰਤੀ ਮਿਸ਼ਨਾਂ ਵੱਲੋਂ ਵਿਕਸਿਤ ‘ਭਾਰਤ ਰਨ’ ਤਹਿਤ ਸਮਾਗਮ
ਲੰਡਨ ’ਚ ਭਾਰਤੀ ਹਾਈ ਕਮਿਸ਼ਨ ਤੇ ਬਰਤਾਨੀਆ ਸਥਿਤ ਕੌਂਸੁਲੇਟਾਂ ਨੇ ‘ਸੇਵਾ ਪਰਵ 2025’ ਮੌਕੇ ਕਈ ‘ਵਿਕਸਿਤ ਭਾਰਤ ਰਨ’ ਪ੍ਰੋਗਰਾਮ ਕਰਵਾਏ ਜਿਨ੍ਹਾਂ ’ਚ ਭਾਈਚਾਰਿਆਂ ਦੇ ਮੈਂਬਰਾਂ ਨੇ ‘ਸੇਵਾ, ਰਚਨਾਤਮਕਤਾ ਤੇ ਸਭਿਆਚਾਰਕ ਮਾਣ’ ਦੇ ਸੁਨੇਹੇ ਨਾਲ ਇਕਜੁੱਟ ਹੋ ਕੇ ਪ੍ਰੋਗਰਾਮ ’ਚ ਹਿੱਸਾ...
Advertisement
ਲੰਡਨ ’ਚ ਭਾਰਤੀ ਹਾਈ ਕਮਿਸ਼ਨ ਤੇ ਬਰਤਾਨੀਆ ਸਥਿਤ ਕੌਂਸੁਲੇਟਾਂ ਨੇ ‘ਸੇਵਾ ਪਰਵ 2025’ ਮੌਕੇ ਕਈ ‘ਵਿਕਸਿਤ ਭਾਰਤ ਰਨ’ ਪ੍ਰੋਗਰਾਮ ਕਰਵਾਏ ਜਿਨ੍ਹਾਂ ’ਚ ਭਾਈਚਾਰਿਆਂ ਦੇ ਮੈਂਬਰਾਂ ਨੇ ‘ਸੇਵਾ, ਰਚਨਾਤਮਕਤਾ ਤੇ ਸਭਿਆਚਾਰਕ ਮਾਣ’ ਦੇ ਸੁਨੇਹੇ ਨਾਲ ਇਕਜੁੱਟ ਹੋ ਕੇ ਪ੍ਰੋਗਰਾਮ ’ਚ ਹਿੱਸਾ ਲਿਆ। ਬਰਤਾਨੀਆ ’ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਬੀਤੇ ਦਿਨ ਉੱਤਰ-ਪੱਛਮੀ ਲੰਡਨ ਦੇ ਹੈਰੋ ’ਚ ਆਤਮ-ਨਿਰਭਰ ਭਾਰਤ ਦੇ ਅਹਿਦ ਨਾਲ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਹ ਅਹਿਦ ਦੁਨੀਆ ਭਰ ਦੇ ਭਾਰਤੀਆਂ ਨੂੰ ਦੇਸ਼ ਦੇ ਸੱਭਿਆਚਾਰ, ਰਵਾਇਤਾਂ ਤੇ ਵਿਰਾਸਤ ਨੂੰ ਅੱਗੇ ਵਧਾਉਣ ਲਈ ਵਚਨਬੱਧ ਕਰਦਾ ਹੈ। ਸੀਨੀਅਰ ਕੂਟਨੀਤਕ ਨੇ ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਇੱਕ ਰੁੱਖ ਮਾਂ ਦੇ ਨਾਂ’ ਪਹਿਲ ਤਹਿਤ ਮੱਧ ਲੰਡਨ ਸਥਿਤ ਹਾਈ ਕਮਿਸ਼ਨਰ ਦੀ ਅਧਿਕਾਰਤ ਰਿਹਾਇਸ਼ ’ਤੇ ਚੈਰੀ ਦਾ ਪੌਦਾ ਲਾਇਆ।
Advertisement
Advertisement
×