DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Berlin airport cancels flights ahead of Monday strike: ਹਵਾਈ ਅੱਡਾ ਮੁਲਾਜ਼ਮਾਂ ਦੀ ਹੜਤਾਲ: ਬਰਲਿਨ ਹਵਾਈ ਅੱਡੇ ਵੱਲੋਂ 10 ਮਾਰਚ ਦੀਆਂ ਉਡਾਣਾਂ ਰੱਦ

10 other airports could see disruptions: ਦਰਜਨ ਦੇ ਕਰੀਬ ਹੋਰ ਹਵਾਈ ਅੱਡਿਆਂ ’ਤੇ ਉਡਾਣਾਂ ਹੋ ਸਕਦੀਆਂ ਹਨ ਪ੍ਰਭਾਵਿਤ
  • fb
  • twitter
  • whatsapp
  • whatsapp
featured-img featured-img
Advertisement

ਬਰਲਿਨ, 7 ਮਾਰਚ

ਇਥੋਂ ਦੇ ਹਵਾਈ ਅੱਡੇ ਨੇ ਮਜ਼ਦੂਰ ਯੂਨੀਅਨ ਦੀ ਹੜਤਾਲ ਤੋਂ ਪਹਿਲਾਂ 10 ਮਾਰਚ ਲਈ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ ਜਿਸ ਨਾਲ ਜਰਮਨੀ ਦੇ 11 ਹਵਾਈ ਅੱਡਿਆਂ ’ਤੇ ਵੱਡੀ ਗਿਣਤੀ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਹਵਾਈ ਅੱਡੇ ਦੇ ਗਰਾਊਂਡ ਸਟਾਫ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਯਾਤਰੀਆਂ ਨੂੰ ਤਿਆਰੀ ਲਈ ਸਮਾਂ ਦੇਣ ਲਈ ਹੜਤਾਲ ਕਰਨ ਬਾਰੇ ਅੱਜ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁਲਾਜ਼ਮ ਮਿਊਨਿਖ, ਸਟੱਟਗਾਰਟ, ਫਰੈਂਕਫਰਟ ਮੇਨ, ਕੋਲੋਨ/ਬੋਨ, ਡਸੇਲਡੋਰਫ, ਡਾਰਟਮੰਡ, ਹੈਨੋਵਰ, ਬ੍ਰੇਮੇਨ, ਹੈਮਬਰਗ, ਬਰਲਿਨ-ਬ੍ਰੈਂਡਨਬਰਗ ਅਤੇ ਲਾਇਪਜ਼ਿਗ ਹਵਾਈ ਅੱਡਿਆਂ ’ਤੇ ਦਸ ਮਾਰਚ ਨੂੰ ਹੜਤਾਲ ਕਰਨਗੇ।

Advertisement

ਇਸ ਕਾਰਨ ਲੱਖਾਂ ਯਾਤਰੀਆਂ ਨੂੰ ਆਪਣੀਆਂ ਉਡਾਣਾਂ ਵਿੱਚ ਦੇਰੀ ਜਾਂ ਰੱਦ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਯੂਨੀਅਨ ਦੇ ਵਾਰਤਾਕਾਰ ਬਿਹਤਰ ਕੰਮ ਕਰਨ ਦੀ ਸਥਿਤੀ, ਉੱਚ ਤਨਖਾਹਾਂ ਅਤੇ ਵਾਧੂ ਦਿਨਾਂ ਦੀ ਛੁੱਟੀ ਦੀ ਮੰਗ ਕਰ ਰਹੇ ਹਨ। ਏਪੀ

Advertisement
×