ਕਿਊਬਾ ਦੇ ਦੱਖਣੀ ਇਲਾਕੇ ’ਚ ਬੱਤੀ ਗੁੱਲ
ਹਵਾਨਾ ਅਤੇ ਕਿਊਬਾ ਦੇ ਪੱਛਮੀ ਹਿੱਸੇ ਵਿੱਚ ਬੁੱਧਵਾਰ ਨੂੰ 12 ਘੰਟੇ ਲਈ ਬਲੈਕਆਊਟ ਹੋ ਗਿਆ। ਬਿਜਲੀ ਗਰਿਡ ਦੀ ਖ਼ਰਾਬੀ ਕਾਰਨ ਟਾਪੂ ਲੰਮੇ ਸਮੇਂ ਤੋਂ ਬਿਜਲੀ ਕੱਟਾਂ ਨਾਲ ਜੂਝ ਰਿਹਾ ਹੈ। ਊਰਜਾ ਤੇ ਖਾਣ ਮੰਤਰਾਲੇ ਅਨੁਸਾਰ ਇਹ ਕੱਟ ਦੋ ਵੱਡੇ ਪਲਾਂਟਾਂ...
Advertisement
ਹਵਾਨਾ ਅਤੇ ਕਿਊਬਾ ਦੇ ਪੱਛਮੀ ਹਿੱਸੇ ਵਿੱਚ ਬੁੱਧਵਾਰ ਨੂੰ 12 ਘੰਟੇ ਲਈ ਬਲੈਕਆਊਟ ਹੋ ਗਿਆ। ਬਿਜਲੀ ਗਰਿਡ ਦੀ ਖ਼ਰਾਬੀ ਕਾਰਨ ਟਾਪੂ ਲੰਮੇ ਸਮੇਂ ਤੋਂ ਬਿਜਲੀ ਕੱਟਾਂ ਨਾਲ ਜੂਝ ਰਿਹਾ ਹੈ। ਊਰਜਾ ਤੇ ਖਾਣ ਮੰਤਰਾਲੇ ਅਨੁਸਾਰ ਇਹ ਕੱਟ ਦੋ ਵੱਡੇ ਪਲਾਂਟਾਂ ਨੂੰ ਜੋੜਨ ਵਾਲੀ ਟਰਾਂਸਮਿਸ਼ਨ ਲਾਈਨ ’ਚ ਖ਼ਰਾਬੀ ਕਾਰਨ ਲੱਗੇ। ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਬਿਜਲੀ ਦੀ ਸਮੱਸਿਆ ਤੁਰੰਤ ਹੱਲ ਨਹੀਂ ਹੋਵੇਗੀ ਤੇ ਬਿਜਲੀ ਉਦਪਾਦਨ ’ਚ ਕਮੀ ਬਰਕਰਾਰ ਹੈ।
Advertisement
Advertisement
×

