DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bangladesh ਪ੍ਰਦਰਸ਼ਨਾਂ ਦੌਰਾਨ ਕਤਲ: ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ

ਗੱਦੀਓਂ ਲਾਹੀ ਪ੍ਰਧਾਨ ਮੰਤਰੀ ਮਾਨਵਤਾ ਖ਼ਿਲਾਫ਼ ਅਪਰਾਧਾਂ ਦੀ ਮੁੱਖ ‘ਸਾਜ਼ਿਸ਼ਘਾੜਾ’: ਸਰਕਾਰੀ ਵਕੀਲ

  • fb
  • twitter
  • whatsapp
  • whatsapp
Advertisement
ਬੰਗਲਾਦੇਸ਼ ਇੰਟਰਨੈਸ਼ਨਲ ਕ੍ਰਾਈਮਜ਼ ਟ੍ਰਿਬਿਊਨਲ ਦੇ ਮੁੱਖ ਵਕੀਲ (chief prosecutor) ਨੇ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ’ਤੇ ਪਿਛਲੇ ਸਾਲ ਵੱਡੇ ਪੱਧਰ ’ਤੇ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਮਾਨਵਤਾ ਖ਼ਿਲਾਫ਼ ਅਪਰਾਧਾਂ ਦੀ ਮੁੱਖ ‘ਸਾਜ਼ਿਸ਼ਘਾੜਾ’ ਹੋਣ ਦਾ ਦੋਸ਼ ਲਾਉਂਦਿਆਂ ਅੱਜ ਉਸ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ।

ਸ਼ੇਖ ਹਸੀਨਾ (78) ਬੰਗਲਾਦੇਸ਼ ਵਿੱਚ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਸਾਲ ਅਗਸਤ ਵਿੱਚ ਦੇਸ਼ ਵਿੱਚ ਵੱਡੇ ਪੱਧਰ ’ਤੇ ਵਿਦਿਆਰਥੀਆਂ ਦੀ ਅਗਵਾਈ ਹੇਠ ਹੋਏ ਪ੍ਰਦਰਸ਼ਨਾਂ ਮਗਰੋਂ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸੰਯੁਕਤ ਰਾਸ਼ਟਰ ਦੇ ਅਧਿਕਾਰ ਦਫ਼ਤਰ ਦੀ ਰਿਪੋਰਟ ਅਨੁਸਾਰ, ਪਿਛਲੇ ਸਾਲ 15 ਜੁਲਾਈ ਤੋਂ 15 ਅਗਸਤ ਦਰਮਿਆਨ ਹਸੀਨਾ ਸਰਕਾਰ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਸੁਰੱਖਿਆ ਕਾਰਵਾਈ ਦਾ ਹੁਕਮ ਦਿੱਤੇ ਜਾਣ ਕਾਰਨ 1,400 ਵਿਅਕਤੀ ਮਾਰੇ ਗਏ ਸਨ।

Advertisement

ਸਰਕਾਰੀ ਖ਼ਬਰ ਏਜੰਸੀ ਬੀ ਐੱਸ ਐੱਸ ਨੇ ਮੁੱਖ ਵਕੀਲ ਮੁਹੰਮਦ ਤਾਜੁਲ ਇਸਲਾਮ ਦੇ ਹਵਾਲੇ ਨਾਲ ਕਿਹਾ, ‘‘ਸ਼ੇਖ ਹਸੀਨਾ ਸਾਰੇ ਅਪਰਾਧਾਂ ਦੀ ਸਾਜ਼ਿਸ਼ਘਾੜਾ ਹੈ। ਉਹ ਪਛਤਾਵਾ ਨਾ ਕਰਨ ਵਾਲੀ ਬੇਰਹਿਮ ਅਪਰਾਧੀ ਹੈ। ਉਹ ਵੱਧ ਤੋਂ ਵੱਧ ਸਜ਼ਾ ਦੀ ਹੱਕਦਾਰ ਹੈ। ਮੌਤ ਦੀ ਸਜ਼ਾ ਦੇ ਮਾਮਲੇ ਵਿੱਚ ਉਸ ਪ੍ਰਤੀ ਕੋਈ ਰਹਿਮ ਨਹੀਂ ਦਿਖਾਉਣਾ ਚਾਹੀਦਾ।’’

Advertisement

ਉਨ੍ਹਾਂ ਕਿਹਾ, ‘‘1,400 ਵਿਅਕਤੀਆਂ ਦੀਆਂ ਹੱਤਿਆਵਾਂ ਲਈ ਉਸ ਨੂੰ 1,400 ਵਾਰ ਫਾਂਸੀ ਦਿੱਤੀ ਜਾਣੀ ਚਾਹੀਦੀ ਸੀ। ਕਿਉਂਕਿ ਇਹ ਸੰਭਵ ਨਹੀਂ, ਇਸ ਲਈ ਨਿਆਂਸੰਗਤ ਨਿਆਂ ਲਈ ਵੱਧ ਤੋਂ ਵੱਧ ਸਜ਼ਾ ਦੇਣਾ ਸਹੀ ਹੈ, ਤਾਂ ਜੋ ਭਵਿੱਖ ਵਿੱਚ ਕੋਈ ਵੀ ਆਪਣੇ ਦੇਸ਼ ਦੇ ਹੀ ਨਾਗਰਿਕਾਂ ਦੀ ਇਸ ਤਰ੍ਹਾਂ ਹੱਤਿਆ ਨਾ ਕਰ ਸਕੇ।’’ ਹਾਲਾਂਕਿ, ਹਸੀਨਾ ਦੇ ਸਮਰਥਕਾਂ ਨੇ ਕਿਹਾ ਕਿ ਇਹ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ। ਇਸ ਸਬੰਧੀ ਹਸੀਨਾ ਜਾਂ ਉਸ ਦੀ ਪਾਰਟੀ ਵੱਲੋਂ ਕੋਈ ਟਿੱਪਣੀ ਨਹੀਂ ਆਈ।

Advertisement
×