ਬੰਗਲਾਦੇਸ਼: ਫੈਕਟਰੀ ’ਚ ਅੱਗ ਲੱੱਗਣ ਕਾਰਨ 16 ਮਜ਼ਦੂਰ ਹਲਾਕ
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਕੱਪੜਾ ਫੈਕਟਰੀ ਤੇ ਕੈਮੀਕਲ ਦੇ ਗੁਦਾਮ ’ਚ ਅੱਗ ਲੱਗਣ ਕਾਰਨ 16 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਸਰਕਾਰੀ ਖ਼ਬਰ ਏਜੰਸੀ ਬੀ ਐੱਸ ਐੱਸ ਨੇ ਫਾਇਰ ਬ੍ਰਿਗੇਡ ਸੇਵਾ ਤੇ ਨਾਗਰਿਕ ਸੁਰੱਖਿਆ ਮੀਡੀਆ...
Advertisement
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਕੱਪੜਾ ਫੈਕਟਰੀ ਤੇ ਕੈਮੀਕਲ ਦੇ ਗੁਦਾਮ ’ਚ ਅੱਗ ਲੱਗਣ ਕਾਰਨ 16 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਸਰਕਾਰੀ ਖ਼ਬਰ ਏਜੰਸੀ ਬੀ ਐੱਸ ਐੱਸ ਨੇ ਫਾਇਰ ਬ੍ਰਿਗੇਡ ਸੇਵਾ ਤੇ ਨਾਗਰਿਕ ਸੁਰੱਖਿਆ ਮੀਡੀਆ ਵਿੰਗ ਦੇ ਅਧਿਕਾਰੀ ਤਲਹਾ ਬਿਨ ਜਸੀਮ ਦੇ ਹਵਾਲੇ ਨਾਲ ਦੱਸਿਆ ਕਿ ਕੱਪੜਾ ਫੈਕਟਰੀ ਨੇੜੇ ਸਥਿਤ ਕੈਮੀਕਲ ਦੇ ਗੁਦਾਮ ’ਚ ਭਿਆਨਕ ਅੱਗ ਲੱਗ ਗਈ ਜਿਸ ਨੇ ਕੱਪੜਾ ਫੈਕਟਰੀ ਨੂੰ ਵੀ ਲਪੇਟ ’ਚ ਲੈ ਲਿਆ। ਕੱਪੜਾ ਫੈਕਟਰੀ ਦੀ ਪਹਿਲੀ ਤੇ ਦੂਜੀ ਮੰਜ਼ਿਲ ਤੋਂ ਨੌਂ ਲਾਸ਼ਾਂ ਬਰਾਮਦ ਹੋਈਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਹ ਮੌਤਾਂ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਹੋਈਆਂ। ਅਧਿਕਾਰੀ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ।
Advertisement
Advertisement
×