DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਸਟਰੇਲੀਆ: ਆਵਾਸ ’ਤੇ ਰੋਕ ਲਾਉਣ ਦੀ ਮੰਗ ਲਈ ਰੈਲੀਆਂ

ਪਰਵਾਸੀਆਂ ਨੇ ਨਸਲੀ ਟਿੱਪਣੀਆਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾੲੀ ਦੀ ਮੰਗ ਕੀਤੀ

  • fb
  • twitter
  • whatsapp
  • whatsapp
featured-img featured-img
ਸਿਡਨੀ ’ਚ ਆਵਾਸ ਵਿਰੋਧੀ ਰੈਲੀ ਕਰਦੇ ਹੋਏ ਲੋਕ।
Advertisement
ਇੱਥੇ ਦੇ ਮੂਲ ਵਾਸੀਆਂ ਨੇ ਆਵਾਸ ’ਤੇ ਮੁਕੰਮਲ ਰੋਕ ਲਗਾਉਣ ਦੀ ਮੰਗ ਲਈ ਦੇਸ਼ ਦੇ ਪ੍ਰਮੁੱਖ ਸ਼ਹਿਰ ਮੈਲਬਰਨ, ਬ੍ਰਿਸਬਨ, ਰਾਜਧਾਨੀ ਕੈਨਬਰਾ ਵਿੱਚ ਰੈਲੀਆਂ ਕੀਤੀਆਂ ਗਈਆਂ। ਇਸੇ ਦੌਰਾਨ ਪਰਵਾਸੀਆਂ ਨੇ ਵੱਖਰੀਆਂ ਰੈਲੀਆਂ ਕਰਕੇ ਨਸਲੀ ਟਿੱਪਣੀਆਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਸਿਡਨੀ ਵਿੱਚ ਆਵਾਸ ਵਿਰੋਧੀ ਰੈਲੀ ਨੂੰ ਸੰਬੋਧਨ ਕਰਦਿਆਂ ਆਗੂ ਮਾਈਕਲ ਬਰਾਊਨ ਨੇ ਕਿਹਾ ਕਿ ਸਰਕਾਰ ਵੋਟ ਬੈਂਕ ਨੂੰ ਦੇਖ ਕੇ ਨਵੇਂ ਆਵਾਸੀਆਂ ਨੂੰ ਆਉਣ ਦੀ ਖੁੱਲ੍ਹ ਦੇ ਰਹੀ ਹੈ, ਜਿਸ ਨਾਲ ਆਸਟਰੇਲੀਆ ਦਾ ਬੁਨਿਆਦੀ ਢਾਂਚਾ ਪੁਰੀ ਤਰ੍ਹਾਂ ਨਾਲ ਲੀਹਾਂ ਤੋਂ ਲੱਥ ਗਿਆ ਹੈ। ਮਕਾਨਾਂ ਦੀ ਥੁੜ ਕਾਰਨ ਵੱਧ ਕਿਰਾਇਆ, ਬੇਰੁਜ਼ਗਾਰੀ ’ਚ ਵਾਧਾ, ਸੜਕਾਂ ’ਤੇ ਆਵਾਜਾਈ, ਜਨਤਕ ਰੇਲ-ਬੱਸਾਂ ਵਿੱਚ ਭੀੜ ਅਤੇ ਮਹਿੰਗਾਈ ਤੋਂ ਇਲਾਵਾ ਆਸਟਰੇਲੀਆ ਦੇ ਰਹਿਣ-ਸਹਿਣ ਦੇ ਮਾਪਦੰਡ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੇ ਪੰਜ ਸਾਲ ਨਵੇਂ ਪਰਵਾਸੀਆਂ ਦੀ ਆਮਦ ’ਤੇ ਰੋਕ ਲਾ ਕੇ ਮੁਲਕ ਦੀ ਦਸ਼ਾ ਤੇ ਦਿਸ਼ਾ ਬਦਲੀ ਜਾਵੇ।

Advertisement

ਜਦੋਂ ਕਿ ਦੂਜੇ ਪਾਸੇ ਇੱਥੇ ਵੱਸਦੇ ਪਰਵਾਸੀਆਂ ਨੇ ਆਵਾਸ ਨੂੰ ਵਧਾਉਣ, ਨਸਲੀ ਵਿਤਕਰੇ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਆ ਦੀ ਬੁਨਿਆਦ ਹੀ ਆਵਾਸ ਨਾਲ ਜੁੜੀ ਹੈ, ਕਿਸੇ ਨੂੰ ਪਰਵਾਸੀ ਕਹਿ ਕੇ ਪੱਖਪਾਤ ਤੇ ਨਸਲੀ ਵਿਤਕਰਾ ਕਰਨਾ ਕਾਨੂੰਨ ਦੀ ਉਲੰਘਣਾ ਹੈ ।

Advertisement

ਆਸਟਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬੁਰਕ ਨੇ ਸਪੱਸ਼ਟ ਕਿਹਾ ਕਿ ਆਵਾਸ ਦੀ ਗਿਣਤੀ ਪਹਿਲੋਂ ਨਾਲ ਘੱਟ ਹੈ। ਇਹ ਕੇਵਲ ਲੋੜ ਅਤੇ ਮੰਗ ’ਤੇ ਆਧਾਰਿਤ ਹੈ। ਉਨ੍ਹਾਂ ਆਵਾਸ ਵਿਰੋਧੀ ਰੈਲੀਆਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਸਤੰਬਰ ਵਿੱਚ ਸਰਕਾਰ ਨੇ ਐਲਾਨ ਕੀਤਾ ਸੀ ਕਿ ਸਾਲ 2025-26 ਵਿੱਚ 185,000 ਸਥਾਈ ਵੀਜ਼ੇ ਉਪਲਬਧ ਕਰਵਾਏ ਜਾਣਗੇ, ਜਿਸ ਨਾਲ ਦਰਾਂ ਪਿਛਲੇ ਵਿੱਤੀ ਸਾਲ ਤੋਂ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਪਰ ਇਹ ਗਿਣਤੀ ਕੋਵਿਡ ਮਹਾਮਾਰੀ ਤੋਂ ਬਾਅਦ ਵਧ ਰਹੀਆਂ ਲੋੜਾਂ ਨਾਲੋਂ ਬਹੁਤ ਘੱਟ ਹੈ।

Advertisement
×