DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Australia Polls: ਆਸਟਰੇਲੀਆ ’ਚ ਲੇਬਰ ਪਾਰਟੀ ਨੂੰ ਲੋਕ ਫਤਵਾ, ਦੂਜੀ ਵਾਰ ਬਣਾਏਗੀ ਸਰਕਾਰ

Australia Polls:
  • fb
  • twitter
  • whatsapp
  • whatsapp
featured-img featured-img
ਚੋਣਾਂ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਸ਼ਨਿੱਚਰਵਾਰ ਨੂੰ ਸਿਡਨੀ ਵਿਖੇ ਲੇਬਰ ਪਾਰਟੀ ਦੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਰਾਇਟਰਜ਼
Advertisement

ਮਾਹਿਰਾਂ ਮੁਤਾਬਿਕ ਮਹਿੰਗਾਈ ਤੇ ਕੌਮਾਂਤਰੀ ਸਿਆਸੀ ਸਮੀਕਰਨਾਂ ਦਾ ਚੋਣਾਂ ਦੇ ਨਤੀਜਿਆਂ ’ਤੇ ਅਸਰ ਰਿਹਾ; ਪੰਜਾਬੀ ਮੂਲ ਦੇ ਉਮੀਦਵਾਰਾਂ ’ਚੋਂ ਕਿਸੇ ਨੂੰ ਜਿੱਤ ਨਸੀਬ ਨਾ ਹੋਈ

ਤੇਜਸ਼ਦੀਪ ਸਿੰਘ ਅਜਨੌਦਾ

Advertisement

ਮੈਲਬਰਨ, 3 ਮਈ

Australia Poll Results: ਆਸਟਰੇਲੀਆ ‘ਚ ਲੇਬਰ ਪਾਰਟੀ (Labor Party) ਨੇ ਆਮ ਚੋਣਾਂ ‘ਚ ਜਿੱਤ ਪ੍ਰਾਪਤ ਕੀਤੀ ਹੈ, ਜਿਸ ਮਗਰੋਂ ਦੂਜੀ ਵਾਰ ਪਾਰਟੀ ਆਪਣੀ ਸਰਕਾਰ ਬਣਾਏਗੀ। ਪਾਰਟੀ ਦੇ ਮੁੱਖ ਵਿਰੋਧੀ ਲਿਬਰਲ ਗੱਠਜੋੜ ਨੂੰ ਵੱਡੇ ਫਤਵੇ ਨਾਲ ਹਰਾਉਣ ਮਗਰੋਂ ਐਂਥਨੀ ਐਲਬਨੀਜ਼ (Australian Prime Minister Anthony Albanese) ਦੂਜੀ ਵਾਰ ਪ੍ਰਧਾਨ ਮੰਤਰੀ ਬਣਨਗੇ, ਜਦਕਿ ਲਿਬਰਲ ਗੱਠਜੋੜ ਦੀ ਅਗਵਾਈ ਕਰ ਰਹੇ ਸੱਜੇ ਪੱਖੀ ਆਗੂ ਪੀਟਰ ਡਟਨ (Peter Dutton, leader of the conservative Liberal party) ਆਪਣੀ ਸੀਟ ਤੱਕ ਹਾਰ ਗਏ ਹਨ। ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਡਟਨ ਨੇ ਆਪਣੀ ਹਾਰ ਕਬੂਲ ਕਰ ਲਈ ਹੈ।

ਦੂਜੇ ਪਾਸੇ ਪੰਜਾਬੀਆਂ ਨੂੰ ਆਸਟਰੇਲੀਆ ਚੋਣਾਂ ਵਿਚ ਨਿਰਾਸ਼ਾ ਪੱਲੇ ਪਈ ਹੈ। ਇਨ੍ਹਾਂ ਚੋਣਾਂ ’ਚ ਵੱਖ ਵੱਖ ਪਾਰਟੀਆਂ ਤੋਂ ਖੜ੍ਹੇ ਪੰਜਾਬੀ ਮੂਲ ਦੇ ਉਮੀਦਵਾਰ ਕਿਸੇ ਵੀ ਸੀਟ ’ਤੇ ਜਿੱਤ ਦਰਜ ਨਹੀਂ ਕਰਵਾ ਸਕੇ।

ਮਾਹਿਰਾਂ ਮੁਤਾਬਿਕ ਮੁਲਕ ‘ਚ ਮਹਿੰਗਾਈ ਅਤੇ ਕੌਮਾਂਤਰੀ ਪੱਧਰ ‘ਤੇ ਬਦਲੇ ਸਿਆਸੀ ਹਾਲਾਤ ਦੇ ਚਲਦਿਆਂ ਲੋਕਾਂ ਨੇ ਲੇਬਰ ਪਾਰਟੀ ਨੂੰ ਮੁੜ ਮੌਕਾ ਦਿੱਤਾ ਹੈ। ਚੋਣ ਪ੍ਰਚਾਰ ਦੌਰਾਨ ਲਿਬਰਲ ਪਾਰਟੀ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦੇ ਠੋਸ ਕਦਮ ਪੇਸ਼ ਕਰਨ ਅਤੇ ਬਹੁਗਿਣਤੀ ਨੂੰ ਮੰਨਣਯੋਗ ਭਰੋਸਾ ਦੇਣ ’ਚ ਪਿੱਛੇ ਰਹੀ ਜਦਕਿ ਲੇਬਰ ਪਾਰਟੀ ਵੱਲੋਂ ਐਂਥਨੀ ਐਲਬਨੀਜ਼ ਦੀ ਪ੍ਰਚਾਰ ਮੁਹਿੰਮ ਲੋਕਾਂ ਲਈ ਵੱਡੇ ਵਿੱਤੀ ਰਾਹਤ ਐਲਾਨਾਂ ਨਾਲ ਇਹ ਪੱਖ ਮਜ਼ਬੂਤੀ ਨਾਲ ਰੱਖਦੀ ਰਹੀ ਕਿ ਚਲਦੀਆਂ ਸਹੂਲਤਾਂ ਜਾਰੀ ਰੱਖਣ ਲਈ ਸਰਕਾਰ ਦੀ ਦੂਜੀ ਪਾਰੀ ਲਾਜ਼ਮੀ ਹੈ।

ਲੇਬਰ ਪਾਰਟੀ ਇਨ੍ਹਾਂ ਚੋਣਾਂ ‘ਚ ਵਿੱਤੋਂ ਬਾਹਰ ਹੋਏ ਘਰਾਂ ਨੂੰ ਪਰਿਵਾਰਾਂ ਦੀ ਪਹੁੰਚ ‘ਚ ਕਰਨ ਲਈ ਅਰਬਾਂ ਡਾਲਰਾਂ ਦੀ ਰਾਹਤ ਦਾ ਐਲਾਨ ਕਰ ਚੁੱਕੀ ਹੈ। ਇਸੇ ਤਰ੍ਹਾਂ ਮੁੱਢਲੀਆਂ ਸਿਹਤ ਸਹੂਲਤਾਂ ਅਤੇ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਲਈ ਟੈਕਸ ਰਾਹਤ ਦੇ ਐਲਾਨ ਇਨ੍ਹਾਂ ਨਤੀਜਿਆਂ ਪਿਛਲਾ ਮੁੱਖ ਕਾਰਨ ਰਹੇ ਹਨ।

ਇਸੇ ਤਰ੍ਹਾਂ ਲਿਬਰਲ ਪਾਰਟੀ ਵੱਲੋਂ ਮੁਲਕ ਦੇ ਅਰਥਚਾਰੇ ਨੂੰ ਕਟੌਤੀਆਂ ਤੇ ਸਖਤੀ ਨਾਲ ਮਜ਼ਬੂਤ ਕਰਨ ਦੇ ਐਲਾਨ ਲੋਕਾਂ ਨੂੰ ਪ੍ਰਭਾਵਿਤ ਕਰਨੋਂ ਅਸਮਰੱਥ ਰਹੇ।

ਲੇਬਰ ਪਾਰਟੀ ਨੇ ਇਸ ਵਾਰ ਲਿਬਰਲ ਪਾਰਟੀ ਦੀਆਂ ਕਈ ਜੱਦੀ ਸੀਟਾਂ ‘ਤੇ ਜਿੱਤ ਕਰਵਾਈ ਹੈ॥ ਖਬਰ ਲਿਖੇ ਜਾਣ ਤੱਕ 150 ਸੀਟਾਂ ਦੀ ਸੰਸਦ ‘ਚ ਜਿੱਤਣ ਲਈ 76 ਸੀਟਾਂ ਚਾਹੀਦੀਆਂ ਸਨ ਅਤੇ ਲੇਬਰ ਨੇ 85 ਸੀਟਾਂ ‘ਤੇ ਜਿੱਤ ਦਰਜ ਕਰਵਾਈ ਹੈ ।

ਲੇਬਰ ਪਾਰਟੀ ਨੇ ਇਸ ਵਾਰ ਲਿਬਰਲ ਪਾਰਟੀ ਦੀਆਂ ਕਈ ਜੱਦੀ ਸੀਟਾਂ ’ਤੇ ਵੀ ਜਿੱਤ ਦਰਜ ਕਰਵਾਈ ਹੈ। ਖਬਰ ਲਿਖੇ ਜਾਣ ਤੱਕ 150 ਮੈਂਬਰੀ ਸੰਸਦ ਵਿਚ ਲੇਬਰ ਪਾਰਟੀ ਨੇ ਬਹੁਮਤ ਲਈ ਲੋੜੀਂਦੀਆਂ 76 ਸੀਟਾਂ ਤੋਂ ਵੀ ਵੱਧ 85 ਸੀਟਾਂ ਜਿੱਤ ਲਈਆਂ ਸਨ।

Advertisement