ਖੈ਼ਬਰ ਪਖ਼ਤੂਨਖਵਾ ’ਚ ਚੌਕੀ ’ਤੇ ਹਮਲਾ, ਪੁਲੀਸ ਮੁਲਾਜ਼ਮ ਦੀ ਮੌਤ
ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈ਼ਬਰ ਪਖ਼ਤੂਨਖਵਾ ਵਿੱਚ ਅੱਜ ਅਤਿਵਾਦੀਆਂ ਵੱਲੋਂ ਪੁਲੀਸ ਚੌਕੀ ’ਤੇ ਕੀਤੇ ਗਏ ਹਮਲੇ ਕਾਰਨ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਨੀਮ ਫੌਜੀ ਦਲ ਦਾ ਜਵਾਨ ਜ਼ਖਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਕੋਹਾਟ ਜ਼ਿਲ੍ਹੇ ਦੇ ਦੱਰਾ...
Advertisement
ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈ਼ਬਰ ਪਖ਼ਤੂਨਖਵਾ ਵਿੱਚ ਅੱਜ ਅਤਿਵਾਦੀਆਂ ਵੱਲੋਂ ਪੁਲੀਸ ਚੌਕੀ ’ਤੇ ਕੀਤੇ ਗਏ ਹਮਲੇ ਕਾਰਨ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਨੀਮ ਫੌਜੀ ਦਲ ਦਾ ਜਵਾਨ ਜ਼ਖਮੀ ਹੋ ਗਿਆ।
ਪੁਲੀਸ ਨੇ ਦੱਸਿਆ ਕਿ ਕੋਹਾਟ ਜ਼ਿਲ੍ਹੇ ਦੇ ਦੱਰਾ ਆਦਮ ਖੇਲ ਵਿੱਚ ਤੜਕੇ 1 ਵਜੇ ਦੇ ਕਰੀਬ ਦਰਜਨਾਂ ਅਣਪਛਾਤੇ ਹਮਲਾਵਰਾਂ ਨੇ ਟੋਰ ਛਾਪੁਰ ਚੌਕੀ ’ਤੇ ਕਈ ਪਾਸਿਓਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੋਹਾਟ ਦੇ ਜ਼ਿਲ੍ਹਾ ਪੁਲੀਸ ਅਧਿਕਾਰੀ ਜ਼ਾਹਿਦੁੱਲਾ ਖਾਨ ਨੇ ਦੱਸਿਆ ਕਿ ਪੁਲੀਸ ਅਤੇ ਅਤਿਵਾਦੀਆਂ ਵਿਚਾਲੇ ਢਾਈ ਘੰਟੇ ਮੁਕਾਬਲਾ ਚੱਲਿਆ, ਜਿਸ ਵਿੱਚ ਪੁਲੀਸ ਮੁਲਾਜ਼ਮ ਮਾਰਿਆ ਗਿਆ ਅਤੇ ਫੈਡਰਲ ਕਾਂਸਟੇਬੁਲਰੀ ਦਾ ਜਵਾਨ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦਾ ਮਕਸਦ ਚੌਕੀ ’ਤੇ ਕਬਜ਼ਾ ਕਰਨਾ ਸੀ, ਪਰ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ ਗਿਆ।
Advertisement
Advertisement
Advertisement
×