DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਤਰੀ ਗਾਜ਼ਾ ’ਚ ਪੰਜ ਮੰਜ਼ਿਲਾ ਇਮਾਰਤ ’ਤੇ ਹਮਲਾ, 60 ਹਲਾਕ

ਹਿਜ਼ਬੁੱਲਾ ਨੇ ਸ਼ੇਖ਼ ਨਈਮ ਕਾਸਿਮ ਨੂੰ ਨਵਾਂ ਆਗੂ ਚੁਣਿਆ
  • fb
  • twitter
  • whatsapp
  • whatsapp
featured-img featured-img
ਸ਼ੇਖ਼ ਨਈਮ ਕਾਸਿਮ
Advertisement

ਦੀਰ ਅਲ-ਬਲਾਹ, 29 ਅਕਤੂਬਰ

ਉੱਤਰੀ ਗਾਜ਼ਾ ਪੱਟੀ ਦੇ ਬੇਇਤ ਲਾਹੀਆ ’ਚ ਪੰਜ ਮੰਜ਼ਿਲਾ ਇਮਾਰਤ ’ਤੇ ਮੰਗਲਵਾਰ ਤੜਕੇ ਇਜ਼ਰਾਇਲੀ ਫੌਜ ਵੱਲੋਂ ਕੀਤੇ ਗਏ ਹਮਲੇ ’ਚ 60 ਵਿਅਕਤੀ ਮਾਰੇ ਗਏ। ਇਨ੍ਹਾਂ ’ਚੋਂ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਸ ਇਮਾਰਤ ’ਚ ਫਲਸਤੀਨੀਆਂ ਨੇ ਪਨਾਹ ਲਈ ਹੋਈ ਸੀ। ਉਧਰ ਲਿਬਨਾਨ ਦੇ ਦਹਿਸ਼ਤੀ ਗੁੱਟ ਹਿਜ਼ਬੁੱਲਾ ਨੇ ਸ਼ੇਖ਼ ਨਈਮ ਕਾਸਿਮ ਨੂੰ ਆਪਣਾ ਨਵਾਂ ਆਗੂ ਚੁਣ ਲਿਆ ਹੈ। ਹਿਜ਼ਬੁੱਲਾ ਨੇ ਇਕ ਬਿਆਨ ’ਚ ਕਿਹਾ ਕਿ ਸ਼ੂਰਾ ਕਾਊਂਸਿਲ ਨੇ ਤਿੰਨ ਦਹਾਕਿਆਂ ਤੋਂ ਹਸਨ ਨਸਰੱਲ੍ਹਾ ਦੇ ਡਿਪਟੀ ਰਹੇ ਕਾਸਿਮ ਨੂੰ ਨਵਾਂ ਸਕੱਤਰ ਜਨਰਲ ਬਣਾਉਣ ਦਾ ਫ਼ੈਸਲਾ ਲਿਆ ਹੈ। ਹਿਜ਼ਬੁੱਲਾ ਨੇ ਜਿੱਤ ਹਾਸਲ ਕਰਨ ਤੱਕ ਨਸਰੱਲ੍ਹਾ ਦੀਆਂ ਨੀਤੀਆਂ ’ਤੇ ਚੱਲਣ ਦਾ ਅਹਿਦ ਲਿਆ ਹੈ ਜਿਸ ਨੂੰ ਇਜ਼ਰਾਈਲ ਨੇ ਪਿਛਲੇ ਹਫ਼ਤੇ ਮਾਰ ਦਿੱਤਾ ਸੀ। ਗਾਜ਼ਾ ਸਿਹਤ ਮੰਤਰਾਲੇ ’ਚ ਫੀਲਡ ਹਸਪਤਾਲਾਂ ਬਾਰੇ ਵਿਭਾਗ ਦੇ ਡਾਇਰੈਕਟਰ ਡਾਕਟਰ ਮਰਵਾਨ ਅਲ-ਹਮਸ ਨੇ ਬੇਇਤ ਲਾਹੀਆ ’ਚ ਹੋਏ ਇਜ਼ਰਾਇਲੀ ਹਮਲੇ ’ਚ ਮੌਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਮਲੇ ’ਚ 17 ਵਿਅਕਤੀ ਹਾਲੇ ਵੀ ਲਾਪਤਾ ਹਨ। -ਏਪੀ

Advertisement

ਗਾਜ਼ਾ ਸ਼ਹਿਰ ’ਚ ਇਕ ਇਮਾਰਤ ਦੇ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰਦਾ ਹੋਇਆ ਵਿਅਕਤੀ। -ਫੋਟੋ: ਰਾਇਟਰਜ਼

ਇਜ਼ਰਾਈਲ ਵੱਲੋਂ ਸੰਯੁਕਤ ਰਾਸ਼ਟਰ ਦੀ ਏਜੰਸੀ ਨੂੰ ਗਾਜ਼ਾ ’ਚ ਕੰਮ ਕਰਨ ਤੋਂ ਰੋਕਣ ਵਾਲੇ ਦੋ ਬਿੱਲ ਪਾਸ

ਯੇਰੂਸ਼ਲਮ:

ਇਜ਼ਰਾਇਲੀ ਸੰਸਦ ਨੇ ਦੋ ਬਿੱਲ ਪਾਸ ਕੀਤੇ ਹਨ ਜੋ ਸੰਯੁਕਤ ਰਾਸ਼ਟਰ ਦੀ ਫਲਸਤੀਨੀ ਸ਼ਰਨਾਰਥੀਆਂ ਨਾਲ ਸਬੰਧਤ ਏਜੰਸੀ ਨੂੰ ਗਾਜ਼ਾ ’ਚ ਸਹਾਇਤਾ ਪ੍ਰਦਾਨ ਕਰਨ ਤੋਂ ਰੋਕ ਸਕਦੇ ਹਨ। ਇਨ੍ਹਾਂ ਕਾਨੂੰਨਾਂ ’ਚ ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਰਾਹਤ ਅਤੇ ਕਾਰਜ ਏਜੰਸੀ ਨੂੰ ਸਹਾਇਤਾ ਸਪਲਾਈ ਤੋਂ ਰੋਕਣ ਦਾ ਪ੍ਰਬੰਧ ਹੈ ਅਤੇ ਇਹ ਏਜੰਸੀ ਤੇ ਇਜ਼ਰਾਇਲੀ ਸਰਕਾਰ ਵਿਚਾਲੇ ਸਾਰੇ ਸਬੰਧਾਂ ਨੂੰ ਤੋੜ ਸਕਦੇ ਹਨ। ਇਜ਼ਰਾਈਲ ਦਾ ਦਾਅਵਾ ਹੈ ਕਿ ਏਜੰਸੀ ’ਚ ਹਮਾਸ ਨੇ ਘੁਸਪੈਠ ਕੀਤੀ ਹੈ। ਏਜੰਸੀ ਦੇ ਮੁਖੀ ਫਿਲਿਪ ਲਾਜ਼ਾਰਿਨੀ ਨੇ ਕਿਹਾ ਕਿ ਇਸ ਕਦਮ ਨਾਲ ਫਲਸਤੀਨੀਆਂ ਖਾਸ ਕਰਕੇ ਗਾਜ਼ਾ ’ਚ ਰਹਿੰਦੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। -ਏਪੀ

Advertisement
×